ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਨੂੰ ਲੈ ਕੇ ਦਿੱਲੀ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੁਣ ਗਠਜੋੜ ਨਹੀਂ ਹੋਵੇਗਾ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਮ ਆਦਮੀ ਪਾਰਟੀ ਨਾਲ ਗਠਜੋੜ ਦੇ ਮੁੱਦੇ ‘ਤੇ ਦਿੱਲੀ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਦੀ ਬੈਠਕ ਸੱਦੀ ਜਿਸ ਵਿਚ ਸਰਬਸੰਮਤੀ ਨਾਲ ਤੈਅ ਹੋਇਆ ਹੈ ਕਿ ਕਾਂਗਰਸ ਦਿੱਲੀ ਵਿਚ 11P ਦੇ ਨਾਲ ਮਿਲ ਕੇ ਚੋਣਾਂ ਨਹੀਂ ਲੜੇਗੀ।

ਰਾਹੁਲ ਗਾਂਧੀ ਨਾਲ ਮੰਗਲਵਾਰ ਦੁਪਹਿਰੇ ਹੋਈ ਬੈਠਕ ਤੋਂ ਬਾਅਦ ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਤ ਨੇ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਨਾਲ ਕਾਂਗਰਸ ਗਠਜੋੜ ਨਹੀਂ ਕਰੇਗੀ। ਸਾਬਕਾ ਸੀਐੱਮ ਸ਼ੀਲਾ ਨੇ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਨਾਲ ਕਾਂਗਰਸ ਗਠਜੋੜ ਨਹੀਂ ਕਰੇਗੀ। ਸਾਬਕਾ ਸੀਐੱਮ ਸ਼ੀਲਾ ਨੇ ਕਿਹਾ ਕਿ ਅਸੀਂ ਰਾਹੁਲਜੀ ਨੂੰ ਦੱਸਿਆ ਕਿ 11P ਨਾਲ ਗਠਜੋੜ ਨਹੀਂ ਕਰਨਾ ਚਾਹੀਦਾ। ਇਸ ‘ਤੇ ਉਨ੍ਹਾਂ ਸਹਿਮਤੀ ਦੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਦੋਨੋਂ ਗਠਜੋੜ ਚਾਹੁੰਦੇ ਸਨ ਪਰ ਸ਼ੀਲਾ ਦੀਕਸ਼ਤ ਦੇ ਤਰਕਾਂ ‘ਤੇ ਹੀ ਆਖ਼ਰਕਾਰ ਮੋਹਰ ਲੱਗੀ ਅਤੇ ਗਠਜੋੜ ਨਹੀਂ ਹੋ ਸਕਿਆ।

ਕਾਬਿਲੇਗ਼ੌਰ ਹੈ ਕਿ ਆਮ ਆਦਮੀ ਪਾਰਟੀ ਨਾਲ ਗਠਜੋੜ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਮੰਗਲਵਾਰ ਦੁਪਹਿਰੇ ਬੈਠਕ ਹੋਈ। ਸੂਤਰਾਂ ਮੁਤਾਬਿਕ, ਇਸ ਬੈਠਕ ਵਿਚ ਰਾਹੁਲ ਨਾਲ ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਤ ਦੇ ਨਾਲ-ਨਾਲ ਤਿੰਨੋਂ ਕਾਰਜਕਾਰੀ ਪ੍ਰਧਾਨ-ਸਾਬਕਾ ਵਿਧਾਇਕ ਹਾਰੁਨ ਯੂਸੁਫ, ਰਾਜੇਸ਼ ਲਿਲੋਠੀਆ ਅਤੇ ਦੇਵੇਂਦਰ ਯਾਦਵ ਵੀ ਸ਼ਾਮਲ ਹੋਏ।

ਕਾਂਗਰਸ ਪ੍ਰਧਾਨ ਰਾਹੁਲ ਗੰਦੀ ਨਾਲ ਦਿੱਲੀ ਪ੍ਰਦੇਸ਼ ਕਾਂਗਰਸੀ ਆਗੂਆਂ ਦੀ ਮੰਗਲਵਾਰ ਨੂੰ ਹੋ ਰਹੀ ਬੈਠਕ ਵਿਚ ਮੰਨਿਆ ਜਾ ਰਿਹਾ ਸੀ ਕਿ ਗਠਜੋੜ ‘ਤੇ ਮੋਹਰ ਲੱਗ ਸਕਦੀ ਹੈ ਪਰ ਦੁਪਹਿਰ ਬਾਅਦ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ AAP ਨਾਲ ਕੋਈ ਗਠਜੋੜ ਨਹੀਂ ਹੋਵੇਗਾ। ਕਾਂਗਰਸ ਆਪਣੇ ਦਮ ‘ਤੇ ਦਿੱਲੀ ਦੀਆਂ ਸੱਤਾਂ ਸੀਟਾਂ ‘ਤੇ ਚੋਣ ਲੜੇਗੀ।

ਸੂਤਰਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਨੂੰ ਲੈ ਕੇ ਫਾਰਮੂਲਾ ਵੀ ਸੁਝਾਇਆ ਗਿਆ ਸੀ। ਇਸ ਤਹਿਤ ਕਾਂਗਰਸ 3, ਆਮ ਆਦਮੀ ਪਾਰਟੀ 3 ਅਤੇ ਇਕ ਸੀਟ ਆਜ਼ਾਦ ਦੇ ਖਾਤੇ ਵਿਚ ਜਾਣ ਦੀ ਗੱਲ ਕਹੀ ਜਾ ਰਹੀ ਸੀ।

ਕਾਬਿਲੇਗ਼ੌਰ ਹੈ ਕਿ 2 ਫਰਵਰੀ ਨੂੰ AAP ਨੇ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ‘ਚੋਂ 6 ‘ਤੇ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। ਇਸ ਨੂੰ ਇਕ ਦਬਾਅ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। AAP ਨੂੰ ਉਮੀਦ ਸੀ ਕਿ ਕਾਂਗਰਸ ਝੁਕੇਗੀ ਅਤੇ ਅਖ਼ੀਰ ਉਸ ਦਾ ਕਾਂਗਰਸ ਪਾਰਟੀ ਨਾਲ ਦਿੱਲੀ ਦੀਆਂ ਸੱਤਾਂ ਲੋਕ ਸਭਾ ਸੀਟਾਂ ‘ਤੇ ਗਠਜੋੜ ਹੋ ਜਾਵੇਗਾ।

Leave a Reply