ਗੰਡਾ ਖੇੜੀ-ਬੱਚਿਆਂ ਨਾਲ ਵਾਪਰਿਆ ਕਹਿਰ

ਅੱਜ ਸਨਿੱਚਰਵਾਰ ਸਵੇਰੇ ਭਾਖੜਾ ਨਹਿਰ ਦੇ ਸਰਹਾਲਾ ਹੈੱਡ ਤੋਂ 10 ਸਾਲਾਂ ਦੇ ਇੱਕ ਬੱਚੇ ਦੀ ਲਾਸ਼ ਨੂੰ ਪਾਣੀ ’ਚੋਂ ਬਾਹਰ ਕੱਢਿਆ ਹੈ। 

ਪੁਲਿਸ ਨੂੰ ਖ਼ਦਸ਼ਾ ਹੈ ਕਿ ਇਹ ਲਾਸ਼ ਕਿਤੇ ਰਾਪੁਰਾ ਲਾਗਲੇ ਪਿੰਡ ਗੰਡਾ ਖੇੜੀ ਦੇ ਲਾਪਤਾ 10 ਸਾਲਾ ਜਸ਼ਨਦੀਪ ਸਿੰਘ ਦੀ ਨਾ ਹੋਵੇ।

ਜਸ਼ਨਦੀਪ ਆਪਣੇ 8 ਸਾਲਾ ਭਰਾ ਹੁਸਨਦੀਪ ਸਿੰਘ ਸਮੇਤ ਬੀਤੇ ਸੋਮਵਾਰ ਦੀ ਰਾਤ ਤੋਂ ਭੇਤ ਭਰੀ ਹਾਲਤ ਵਿੱਚ ਗੁੰਮ ਹੈ।

ਪੁਲਿਸ ਦੋਵੇਂ ਸਕੇ ਭਰਾਵਾਂ ਦੇ ਪਿਤਾ ਤੇ ਕੁਝ ਹੋਰ ਰਿਸ਼ਤੇਦਾਰਾਂ ਨੂੰ ਉਸ ਲਾਸ਼ ਦੀ ਸ਼ਨਾਖ਼ਤ ਲਈ ਲੈ ਕੇ ਗਏ ਹਨ।

ਪਟਿਆਲਾ ਜ਼ਿਲ੍ਹੇ ’ਚ ਰਾਜਪੁਰਾ ਲਾਗਲੇ ਪਿੰਡ ਖੇੜੀ ਗੰਡਿਆਂ ਦੇ ਦੋ ਨਾਬਾਲਗ਼ ਸਕੇ ਭਰਾਵਾਂ ਦੀ ਹਾਲੇ ਤੱਕ ਕੋਈ ਉੱਘ–ਸੁੱਘ ਨਹੀਂ ਮਿਲ ਸਕੀ ਹੈ। ਇਹ ਦੋਵੇਂ ਭਰਾ ਜਸ਼ਨਦੀਪ ਸਿੰਘ ਤੇ ਹਸਨਦੀਪ ਸਿੰਘ ਬੀਤੀ 22 ਜੁਲਾਈ ਦੀ ਰਾਤ ਤੋਂ ਭੇਤ ਭਰੀ ਹਾਲਤ ਵਿੱਚ ਲਾਪਤਾ ਹਨ।

ਬੀਤੀ 23 ਤੇ 24 ਜੁਲਾਈ ਨੂੰ ਦੋ ਦਿਨ ਤਾਂ ਸਥਾਨਕ ਪਿੰਡ ਵਾਸੀਆਂ ਨੇ ਮੁੱਖ ਸੜਕ ਰਾਜਪੁਰਾ–ਪਟਿਆਲਾ ਉੱਤੇ ਧਰਨਾ ਲਾ ਕੇ ਰੱਖਿਆ ਸੀ ਪਰ ਬੁੱਧਵਾਰ ਰਾਤੀਂ ਪੁਲਿਸ ਵੱਲੋਂ ਦੋਵੇਂ ਭਰਾਵਾਂ ਦਾ ਛੇਤੀ ਪਤਾ ਲਾਉਣ ਦਾ ਭਰੋਸਾ ਦਿਵਾ ਕੇ ਇਹ ਧਰਨਾ ਚੁੱਕ ਲਿਆ ਗਿਆ ਸੀ।

ਪਰਸੋਂ ਪੰਚਕੂਲਾ ਤੋਂ ਪੁੱਜੀ ਐੱਨਡੀਆਰਐੱਫ਼ (NDRF) ਦੀ ਟੀਮ ਨੇ ਕਿਸ਼ਤੀਆਂ ਦੀ ਮਦਦ ਨਾਲ ਪਿੰਡ ਦੇ ਛੱਪੜ ਵਿੱਚ ਵੀ ਭਾਲ਼ ਕੀਤੀ ਸੀ ਪਰ ਕੋਈ ਫ਼ਾਇਦਾ ਨਹੀਂ ਹੋਇਆ।

ਪ੍ਰਸ਼ਾਸਨ ਵੱਲੋਂ ਪਿੰਡ ਨਿਵਾਸੀਆਂ ਉੱਤੇ ਵੀ ਚੌਕਸ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਤੇ ਉਹ ਦੋਬਾਰਾ ਰੋਹ ਵਿੱਚ ਨਾ ਆ ਜਾਣ।

Leave a Reply

Your email address will not be published. Required fields are marked *