ਬ੍ਰੇਕਿੰਗ ਨਿਊਜ਼ : ਗੰਡਾ ਖੇੜੀ ਤੋਂ ਲਾਪਤਾ 2 ਸਕੇ ਭਰਾਵਾਂ ਵਿਚੋਂ ਦੂਜੇ ਬੱਚੇ ਦੀ ਲਾਸ਼ ਵੀ ਮਿਲੀ

ਪਟਿਆਲਾ ਜ਼ਿਲ੍ਹੇ ’ਚ ਰਾਜਪੁਰਾ ਲਾਗਲੇ ਪਿੰਡ ਖੇੜੀ ਗੰਡਿਆਂ ਦੇ ਦੋ ਨਾਬਾਲਗ਼ ਸਕੇ ਭਰਾਵਾਂ ਦੀ ਗੁਮਸ਼ੁਦਗੀ ਦੇ 12 ਦਿਨ ਬਾਅਦ ਦੂਜੇ ਬੱਚੇ ਦੀ ਲਾਸ਼ ਪਿੰਡ ਬਘੌਰਾ ਦੇ ਨੇੜਿਓਂ ਨਹਿਰ ਚੋਣ ਬਰਾਮਦ ਹੋ ਗਈ ਹੈ । ਇਹ ਦੋਵੇਂ ਭਰਾ ਜਸ਼ਨਦੀਪ ਸਿੰਘ ਤੇ ਹਸਨਦੀਪ ਸਿੰਘ ਬੀਤੀ 22 ਜੁਲਾਈ ਦੀ ਰਾਤ ਤੋਂ ਭੇਤ ਭਰੀ ਹਾਲਤ ਵਿੱਚ ਲਾਪਤਾ ਸਨ । 12 ਦਿਨਾਂ ਤਾਕ ਜਮੀਨ ਆਸਮਾਨ ਇੱਕ ਕਰਨ ਤੋਂ ਬਾਅਦ ਵੀ ਪਟਿਆਲਾ ਪੁਲਿਸ ਦੀ ਆਲੋਚਨਾ ਹੋ ਰਹੀ ਸੀ ਜਦਕਿ ਇੱਕ ਬੱਚੇ ਦੀ ਲਾਸ਼ ਪਹਿਲਾਂ ਹੀ ਮਿਲ ਗਈ ਸੀ ਪਰ ਮਾਪਿਆਂ ਨੇ ਪਛਾਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਡੀ ਐਨ ਏ ਟੈਸਟ ਤੋਂ ਵੀ ਇਨਕਾਰ ਕਰ ਦਿੱਤਾ ਸੀ.  ਇਸ ਮਾਮਲੇ ਨੂੰ ਲੈ ਕੇ ਜਿਥੇ ਪੂਰਾ ਦੇਸ਼ ਵਿਚ ਬੇਚੈਨੀ ਸੀ  . ਉਥੇ ਲਾਪਤਾ ਬਚਿਆਂ ਦੇ ਮਾਪਿਆਂ ਦੁਆਰਾ ਪੁਲਿਸ ਨੂੰ ਸਹਿਯੋਗ ਨਾ ਦੇਣ ਅਤੇ ਬਾਰ ਬਾਰ ਆਪਣੇ ਬਿਆਨ ਬਦਲਣ ਨਾਲ ਇਸ ਮਾਮਲੇ ਬਾਰੇ ਕਈ ਤਰਾਂ ਦੀਆਂ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਸਨ.  ਪੁਲਸ ਦੀਆਂ ਟੀਮਾਂ ਨੇ ਨਹਿਰ ਅਤੇ ਰੋਪੜ , ਫਤਿਹਗੜ੍ਹ ਸਾਹਿਬ , ਸਰਾਲਾ ਹੈੱਡ , ਜਨਸੂਈ ਹੈੱਡ , ਝਾਂਸਾ ਹੈੱਡ ਅਤੇ ਗੋਤਾਖੋਰਾਂ ਨੂੰ ਨਾਲ ਲੈ ਕੇ ਸਰਚ ਕੀਤੀ ਅਤੇ ਅੱਜ ਆਸ਼ੁ ਮਲਿਕ ਅਤੇ ਸ਼ੰਕਰ ਭਾਰਦਵਾਜ ਸਮੇਤ  ਹੋਰ ਗੋਤਾਖੋਰਾਂ ਨੇ ਦੂਜੇ ਬੱਚੇ ਦੀ ਲਾਸ਼ ਵੀ ਰਾਜਪੁਰਾ ਦੇ ਬਘੌਰਾ ਲਾਗੇ ਨਹਿਰ ਚੋਣ ਬਰਾਮਦ ਕਰ ਲਈ. ਖਬਰ ਲਿਖਣ ਤੱਕ ਬੱਚੇ ਦੀ ਲਾਸ਼ ਨੂੰ ਰਾਜਿੰਦਰਾ ਹਸਪਤਾਲ ਲੈ ਜਾਇਆ ਗਿਆ ਹੈ .

Leave a Reply

Your email address will not be published. Required fields are marked *