ਬ੍ਰੇਕਿੰਗ ਨਿਊਜ਼ : ਜੰਮੂ ਕਸ਼ਮੀਰ ਪੁਨਰਗਠਨ ਬਿਲ ਰਾਜ ਸਭਾ ਵਿਚ ਪਾਸ

ਬ੍ਰੇਕਿੰਗ ਨਿਊਜ਼ : ਜੰਮੂ ਕਸ਼ਮੀਰ ਪੁਨਰਗਠਨ ਬਿਲ ਰਾਜ ਸਭਾ ਵਿਚ ਪਾਸ

ਨਵੀਂ ਦਿੱਲੀ(ਅਭਿਨਵ ਸ਼ਰਮਾ) ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ ਅਤੇ ਜੰਮੂ ਕਸ਼ਮੀਰ ਪੁਨਰਗਠਨ ਬਿਲ ਰਾਜ ਸਭਾ ਵਿਚ ਪਾਸ ਹੋ ਗਿਆ ਹੈ . ਇਹ ਬਿਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੇਸ਼ ਕੀਤਾ ਗਿਆ . ਇਸ ਬਿਲ ਦੇ ਸਮਰਥਨ ਵਿਚ 125 ਅਤੇ ਵਿਰੋਧ ਵਿਚ ਕੇਵਲ 61 ਵੋਟ ਪਏ ਅਤੇ ਸਪੀਕਰ ਨੇ ਤਾੜੀਆਂ  ਦੀ ਗੂੰਜ ਵਿਚ ਇਹ ਬਿਲ ਪਾਸ ਹੋਣ ਦਾ ਐਲਾਨ ਕਰ ਦਿੱਤਾ.

ਜੰਮੂ ਕਸ਼ਮੀਰ ਦੇ ਆਰਥਿਕ ਤੌਰ ਉੱਤੇ ਕਮਜ਼ੋਰ ਵਰਗਾਂ ਨੂੰ 10 ਫੀਸਦੀ ਤੱਕ ਰਾਖਵਾਂਕਰਨ ਦੇਣ ਲਈ ਕੇਂਦਰੀ ਮੰਤਰੀਮੰਡਲ ਨੇ ਅੱਜ ਬਿਲ ਪ੍ਰਵਾਨ ਕਰ ਲਿਆ ਸੀ । ਇਹ ਬਿਲ  ਸੰਸਦ ਵਿੱਚ ਪੇਸ਼ ਕੀਤਾ ਗਿਆ । ਇਸ ਦੇ ਨਾਲ ਸੂਬੇ ਦੇ ਆਰਥਿਕ ਤੌੌਰ ਉੱਤੇ ਪਛੜੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਦਾਖਲਿਆਂ ਦੇ ਵਿੱਚ ਰਾਖਵਾਂਕਰਨ ਮਿਲ ਸਕੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮੰਤਰੀਮੰਡਲ ਨੇ ਜੰਮੂ ਤੇ ਕਸ਼ਮੀਰ ਰਿਜ਼ਰਵੇਸ਼ਨ (ਦੂਜੀ ਸੋਧ) ਬਿਲ 2019 ਨੂੰ ਪ੍ਰਵਾਨ ਕਰ ਲਿਆ । ਸਰਕਾਰੀ ਤੌਰ ਉੱਤੇ ਜਾਰੀ ਬਿਆਨ ਅਨੁਸਾਰ ਇਸ ਬਿਲ ਦੇ ਨਾਲ ਕਿਸੇ ਵੀ ਜਾਤ ਤੇ ਧਰਮ ਦੇ ਨਾਲ ਸਬੰਧਤ ਆਰਥਿਕ ਤੌਰ ਉੱਤੇ ਕਮਜ਼ੋਰ ਨੌਜਵਾਨਾਂ ਨੂੰ ਪਹਿਲਾਂ ਹੀ ਮਿਲਦੇ ਰਾਖਵੇਂਕਰਨ ਦੇ ਨਾਲ ਨੌਕਰੀਆਂ ਅਤੇ ਪੜ੍ਹਾਈ ਦੇ ਵਿੱਚ ਵੱਖਰੇ ਤੌਰ ਉੱਤੇ 10 ਫੀਸਦੀ ਤੱਕ ਰਾਖਵਾਂਕਰਨ ਮਿਲ ਸਕੇਗਾ। ਅੱਜ ਇਹ ਬਿਲ ਰਾਜ ਸਭਾ ਵਿੱਚ ਪੇਸ਼ ਕੀਤਾ ਗਿਆ । ਜ਼ਿਕਰਯੋਗ ਹੈ ਕਿ ਇਸ ਸਮੇਂ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੈ। ਇਹ ਤਜ਼ਵੀਜਸ਼ੁਦਾ ਬਿਲ ਪਹਿਲਾਂ ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਪੇਸ਼ ਨਹੀਂ ਕੀਤਾ ਜਾਵੇਗਾ ਕਿਉਂਕਿ ਸੂਬੇ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ 103ਵੀਂ ਸੰਵਿਧਾਨਕ ਸੋਧ ਦੇ ਰਾਹੀਂ ਜਨਵਰੀ ਮਹੀਨੇ ਆਰਥਿਕ ਤੌਰ ਉੱਤੇ ਗਰੀਬ ਵਰਗਾਂ ਦੇ ਲਈ ਰਾਖਵਾਕਰਨ ਲਾਗੂ ਹੋ ਚੁੱਕਾ ਹੈ। ਇਸ ਬਿਲ ਦੇ ਨਾਲ ਕੇਂਦਰੀ ਨੌਕਰੀਆਂ ਵਿੱੱਚ ਵੀ ਰਾਖਵਾਂਕਰਨ ਮਿਲ ਸਕੇਗਾ।

Leave a Reply

Your email address will not be published. Required fields are marked *