ਖਾਲਿਸਤਾਨੀ ਸਮਰਥਕ ਤੇ ਅੱਤਵਾਦੀਆਂ ਨੂੰ ਫੰਡਿੰਗ ਕਰਨ ਵਾਲੀ ਮਲੇਸ਼ੀਆ ਦੀ ਕੁਲਬੀਰ ਕੌਰ ਦਿੱਲੀ ਏਅਰਪੋਰਟ ‘ਤੇ ਗ੍ਰਿਫ਼ਤਾਰ

GPD BUREAU: ਪੰਜਾਬ ਦੀ ਬਟਾਲਾ ਪੁਲਿਸ ਨੇ ਰੈਫਰੈਂਡਮ 2020 ਦੀ ਸਮਰਥਕ ਅਤੇ ਖਾਲਿਸਤਾਨੀ ਖਾੜਕੂਆਂ ਨੂੰ ਫੰਡਿੰਗ ਕਰਨ ਵਾਲੀ ਇੱਕ ਔਰਤ ਕੁਲਬੀਰ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ 31 ਮਈ 2018 ਨੂੰ ਥਾਣਾ ਰੰਗੜ ਨੰਗਲ ਵਿਚ ਦਰਜ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ। ਮਲੇਸ਼ੀਆ ਦੀ ਰਹਿਣ ਵਾਲੀ ਕੁਲਬੀਰ ਕੌਰ ਦੇ ਖ਼ਿਲਾਫ਼ ਪੁਲਿਸ ਨੇ ਅੱਤਵਾਦੀ ਰੋਕੂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਸਐਸਪੀ ਬਟਾਲਾ ਉਪਿੰਦਰਜੀਤ ਘੁੰਮਣ ਦੇ ਅਨੁਸਾਰ ਪਿਛਲੇ ਸਾਲ 31 ਮਈ ਨੂੰ ਕੁਝ ਲੋਕਾਂ ਨੇ ਬਟਾਲਾ-ਸ੍ਰੀ ਹਰੋਗਬਿੰਦਪੁਰ ਰੋਡ ‘ਤੇ ਪਿੰਡ ਹਰਪੁਰਾ ਧੰਦੋਈ ਅਤੇ ਪੰਜਗਰਾਈਂਆਂ ਵਿਚ ਸ਼ਰਾਬ ਦੇ ਦੋ ਠੇਕਿਆਂ ਨੂੰ ਅੱਗ ਲਗਾ ਦਿੱਤੀ ਸੀ। ਐਸਆਈਟੀ ਨੇ ਇਸ ਮਾਮਲੇ ਵਿਚ ਹਰਪੁਰਾ ਦੇ ਰਹਿਣ ਵਾਲੇ ਧਰਮਿੰਦਰ ਸਿੰਘ ਸਣੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਜਾਂਚ ਵਿਚ ਧਰਮਿੰਦਰ ਸਿੰਘ ਨੇ ਐਸਆਈਟੀ ਨੂੰ ਦੱਸਿਆ ਸੀ ਕਿ ਉਹ ਸਿੱਖ ਫਾਰ ਜਸਟਿਸ ਦੇ ਲੀਗਲ ਅਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ, ਪਰਮਜੀਤ ਸਿੰਘ ਪੰਮਾ (ਯੂਕੇ), ਮਾਨ ਸਿੰਘ (ਯੂਕੇ), ਅਤੇ ਕੁਲਬੀਰ ਕੌਰ ਦੇ ਸੰਪਰਕ ਵਿਚ ਸੀ ਅਤੇ ਉਸ ਨੂੰ ਇਹ ਲੋਕ ਫੰਡਿੰਗ ਕਰ ਰਹੇ ਸੀ। ਕੁਲਬੀਰ ਦਾ ਬਟਾਲਾ ਪੁਲਿਸ ਦੁਆਰਾ ਲੁਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਘੁੰਮਣ ਨੇ ਦੱਸਿਆ ਕਿ ਕੁਲਬੀਰ ਕੌਰ ਜਿਵੇਂ ਹੀ ਮਲੇਸ਼ੀਆ ਦੀ ਫਲਾਈਟ ਰਾਹੀਂ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ‘ਤੇ ਉਤਰੀ, ਸੁਰੱਖਿਆ ਏਜੰਸੀਆਂ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਸੂਚਨਾ ਮਿਲਣ ‘ਤੇ ਬਟਾਲਾ ਪੁਲਿਸ ਦਿੱਲੀ ਪਹੁੰਚੀ ਅਤੇ ਉਸ ਨੂੰ ਗ੍ਰਿਫਤਾਰ ਕਰਕੇ Îਇੱਥੇ ਲਿਆਈ। ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਛੇ ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਹੈ।

Leave a Reply

Your email address will not be published. Required fields are marked *