ਭਾਖੜਾ ਦੇ ਫਲੱਡ-ਗੇਟ ਖੋਲ੍ਹਣ ਨਾਲ ਰੂਪਨਗਰ ਦੇ ਕਈ ਪਿੰਡ ਪ੍ਰਭਾਵਿਤ

ਸਤਲੁਜ ਦਰਿਆ ਦੇ ਸੇਮ ਖੇਤਰ ਵਿੱਚ ਭਾਰੀ ਮੀਂਹ ਪੈਣ ਕਾਰਨ ਭਾਖੜਾ ਡੈਮ ਤੋਂ ਪਾਣੀ ਦਾ ਨਿਕਾਸ 36,000 ਕਿਊਸਕ ਤੋਂ ਵਧ ਕੇ 53,000 ਕਿਊਸਕ (ਪ੍ਰਤੀ ਘਣ ਫੁੱਟ) ਹੋ ਜਾਣ ਤੋਂ ਬਾਅਦ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ‘ਚ ਪਾਣੀ ਵੜ ਗਿਆ ਹੈ।

ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐਮ. ਬੀ.) ਨੇ ਭਾਖੜਾ ਡੈਮ ਦੇ ਭੰਡਾਰ ‘ਚ ਪਾਣੀ ਦਾ ਪੱਧਰ 1,670 ਫੁੱਟ ‘ਤੇ ਪਹੁੰਚਣ ‘ਤੇ ਗੇਟਾਂ ਨੂੰ ਖੋਲ੍ਹ ਦਿੱਤਾ ਹੈ। ਜਿਸ ਕਾਰਨ ਕਰੀਬ 2 ਫੁੱਟ ਹੜ੍ਹਾਂ ਦਾ ਪਾਣੀ ਅਨੰਦਪੁਰਾ ਸਾਹਿਬ ਦੇ ਦਸਗਰਾਇ ਪਿੰਡ ਦੇ 4 ਤੋਂ 5 ਘਰਾਂ ਵਿੱਚ ਤੇ ਖੇਤਾਂ ‘ਚ ਵੀ ਦਾਖਲ ਹੋ ਗਿਆ ਹੈ। ਹੜ੍ਹਾਂ ਦੇ ਪਾਣੀ ਨਾਲ ਲੋਧੀਪੁਰ, ਮਹਿਦਾਲੀ ਕਲਾਂ, ਬੁਰਜ, ਮਠੌਰ ਪ੍ਰਭਾਵਿਤ ਹੋ ਗਏ ਹਨ। ਇਸ ਕਾਰਨ ਕਿਸੇ ਵੀ ਮਨੁੱਖੀ ਅਤੇ ਜਾਨਵਰਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ।

Leave a Reply

Your email address will not be published. Required fields are marked *