ਕਰੋੜਾਂ ਦੀ ਸਾਈਬਰ ਡਕੈਤੀ ਦੇ ਮੁਜਰਮ ਪਟਿਆਲਾ ਪੁਲਿਸ ਵੱਲੋਂ ਕਾਬੂ

ਸਾਈਬਰ ਡਕੈਤੀ ਰਾਹੀਂ ਹੁੰਦੀ ਆਮ ਲੋਕਾਂ ਦੀ ਵੱਡੀ ਲੁੱਟ ਦਾ ਪਰਦਾਵਾਸ਼ ਕਰਦਿਆ ਫੀਨੋ ਪੇਮੈਂਟਸ ਬੈਂਕ ਲਿਮਟਿਡ ਦੀ ਮੰਡੀ ਗੋਬਿੰਦਗੜ੍ਹ ਬਰਾਂਚ ਦੇ ਮੈਨੇਜਰ ਅਸੀਸ ਕੁਮਾਰ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਫੀਨੋ ਪੇਮੈਂਟਸ ਬੈਂਕ ਲਿਮਟਿਡ ਦੇ ਕਰੀਬ 215 ਬੈਕ ਖਾਤੇ ਫਰੀਜ ਕੀਤੇ ਗਏ ਹਨ ਅਤੇ ਪਿਛਲੇ ਇਕ ਮਹੀਨੇ ‘ਚ ਕਰੀਬ 200 ਤੋਂ ਵੱਧ ਜਾਅਲੀ ਬੈਕ ਖਾਤਿਆਂ ‘ਚ ਕਰੀਬ 5 ਕਰੋੜ 33 ਲੱਖ 41 ਹਜ਼ਾਰ 896 ਰੁਪਏ ਜਮਾਂ ਕਰਵਾਏ ਗਏ ਹਨ ਅਤੇ 5 ਕਰੋੜ 25 ਲੱਖ 67 ਹਜ਼ਾਰ 999 ਰੁਪਏ ਕਢਵਾਏ ਗਏ ਹਨ ਅਤੇ ਇਨ੍ਹਾਂ ਬੈਕ ਖਾਤਿਆ ਵਿਚ ਜਮ੍ਹਾਂ ਪਈ ਰਕਮ 7 ਲੱਖ 73 ਹਜ਼ਾਰ 896 ਰੁਪਏ ਨੂੰ ਵੀ ਫਰੀਜ ਕੀਤਾ ਗਿਆ ਹੈ। ਇਸ ਬਾਰੇ ਗੱਲ ਪੰਜਾਬ ਦੀ ਟੀ ਵੀ ਨੂੰ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ੍ਰੀ ਮਨਦੀਪ ਸਿੰਘ ਸਿੱਧੂ ਨੇ ਪੁਲਿਸ ਲਾਇਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਪਿਛਲੇ ਦਿਨੀ ਬੈਕ ਖਾਤਿਆਂ ਵਿੱਚੋਂ ਆਨ-ਲਾਈਨ ਠੱਗੀ ਕਰਨ ਵਾਲੇ ਗਿਰੋਹ ਦੇ ਖਿਲਾਫ ਮੁਕੱਦਮਾ ਨੰਬਰ 188 ਮਿਤੀ 29/07/19 ਅ/ਧ 420 ਆਈ.ਪੀ.ਸੀ. 66,66-ਡੀ,ਆਈ.ਟੀ. ਐਕਟ ਥਾਣਾ ਸਿਵਲ ਲਾਇਨ ਦਰਜ ਕਰਕੇ ਇਕ ਅੰਤਰਰਾਜੀ ਗਿਰੋਹ ਨਾਲ ਸਬੰਧਤ ਝਾਰਖੰਡ ਤੇ ਪੰਜਾਬ ਦੇ ਰਹਿਣ ਵਾਲੇ ਅਫਸਰ ਅਲੀ ਤੇ ਨੂਰ ਅਲੀ ਪੁੱਤਰ ਸਮਸੇਰ ਅਲੀ ਵਾਸੀ ਨਿਉ ਸਾਂਤੀ ਨਗਰ, ਡਿਸਪੋਜਲ ਰੋਡ, ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਅਤਾਉਲ ਅੰਸਾਰੀ ਪੁੱਤਰ ਸਿਰਾਜੁਦੀਨ ਮਿਰਜਾ ਵਾਸੀ ਪਿੰਡ ਫੋਫਨਾਦ ਥਾਣਾ ਕਰਮਾਟੋਡਾ ਜ਼ਿਲ੍ਹਾ ਜਾਮਤਾਰਾ (ਝਾਰਖੰਡ) ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਤਫਤੀਸ਼ ਦੌਰਾਨ ਪਟਿਆਲਾ ਪੁਲਿਸ ਵੱਲੋਂ ਜਾਅਲੀ ਬੈਂਕ ਖਾਤਿਆਂ ਰਾਹੀਂ ਹੁੰਦੀ ਠੱਗੀ ਦਾ ਪਰਦਾਵਾਸ਼ ਕੀਤਾ ਗਿਆ ਹੈ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਮਾਮਲੇ ਦੀ ਵਿਸਥਾਰਪੂਰਪਕ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਈਬਰ ਡਕੈਤੀ ਦੇ ਇਸ ਮਾਮਲੇ ਦੀ ਤਫਤੀਸ ਲਈ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਸ੍ਰੀ ਹਰਮੀਤ ਸਿੰਘ ਹੁੰਦਲ ਅਤੇ ਉਪ ਕਪਤਾਨ ਪੁਲਿਸ ਸਿਟੀ-1 ਸ੍ਰੀ ਯੋੋਗੇਸ ਸ਼ਰਮਾ ਦੀ ਅਗਵਾਈ ਵਿੱਚ ਸੀ.ਆਈ.ਏ. ਪਟਿਆਲਾ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ, ਮੁੱਖ ਥਾਣਾ ਅਫ਼ਸਰ ਸਿਵਲ ਲਾਈਨ ਇੰਸਪੈਕਟਰ ਰਾਹੁਲ ਕੌਸਲ ਅਤੇ ਸਾਈਬਰ ਸੈਨ ਤੋਂ ਐਸ.ਆਈ ਤਰਨਦੀਪ ਕੋਰ ਦੀ ਟੀਮ ਦਾ ਗਠਨ ਕੀਤਾ ਗਿਆ ਸੀ। ਜਿਨ੍ਹਾਂ ਵੱਲੋ ਤਫਤੀਸ ਦੌਰਾਨ ਵੱਖ-ਵੱਖ ਪਹਿਲੂਆ ਤੋ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਪਾਇਆ ਗਿਆ ਕਿ ਦੋਸ਼ੀ ਅਫਸਰ ਅਲੀ ਜੋ ਕਿ ਦਸਵੀਂ ਪਾਸ ਹੈ ਅਤੇ ਪਹਿਲਾਂ ਅਧਾਰ ਕਾਰਡ ਬਨਾਉਣ ਦਾ ਕੰਮ ਕਰਦਾ ਸੀ ਅਤੇ ਫੀਨੋ ਪੇਮੈਂਟਸ ਬੈਂਕ ਲਿਮਟਿਡ ਦਾ ਡਿਸਟੀਬਿਉਟਰ/ਮਰਚੈਟ ਦਾ ਕੰਮ ਕਰਦਾ ਸੀ। ਜਿਸ ਨੂੰ ਫੀਨੋ ਪੇਮੈਂਟਸ ਬੈਂਕ ਲਿਮਟਿਡ ਵੱਲੋਂ ਸਪੈਸ਼ਲ ਮਰਚੈਟ ਦਾ ਸ਼ਨਾਖਤੀ ਕਾਰਡ ਵੀ ਦਿੱਤਾ ਗਿਆ ਸੀ, ਜਿਸ ਤੋ ਇਹ ਫੀਨੋ ਬੈਕ ਵਿੱਚ ਖਾਤੇ ਖੋਲਦਾ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਮਰਚੈਟ ਆਈ.ਡੀ ਦੇ ਰਾਹੀਂ ਹੁਣ ਤੱਕ ਫੀਨੋ ਪੇਮੈਂਟਸ ਬੈਂਕ ਲਿਮਟਿਡ ਵਿਚ 200 ਤੋ ਵੱਧ ਵਿਅਕਤੀਆਂ ਦੇ ਫਰਜੀ ਖਾਤੇ ਖੋਲ੍ਹੇ ਜਾ ਚੁੱਕੇ ਹਨ ਅਤੇ ਇਨ੍ਹਾਂ ਖਾਤਿਆ ਵਿਚ ਆਨ-ਲਾਈਨ ਨੈਟ ਬੈਕਿੰਗ ਰਾਹੀ ਆਮ ਪਬਲਿਕ ਨਾਲ ਠੱਗੀ ਕਰਕੇ ਕਰੋੜਾਂ ਰੁਪਏ ਦਾ ਅਦਾਨ-ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਖਾਤੇ ਅਫਸਰ ਅਲੀ ਨੇ ਬੜੀ ਹੀ ਚੁਸਤ ਚਲਾਕੀ ਨਾਲ ਭੋਲੇ ਭਾਲੇ ਲੋਕਾਂ ਤੋਂ ਉਨ੍ਹਾਂ ਦੀ ਜਾਣਕਾਰੀ ਤੋ ਬਿੰਨ੍ਹਾਂ ਖੋਲ੍ਹੇ ਸਨ ਜਦੋ ਕੋਈ ਆਮ ਆਦਮੀ ਇਸ ਪਾਸ ਆਪਣੇ ਗੁੰਮ ਹੋਏ ਅਧਾਰ ਕਾਰਡ ਦੀ ਕਾਪੀ ਕਢਵਾਉਣ ਲਈ ਆਉਂਦਾ ਸੀ ਤਾਂ ਇਹ ਉਸ ਵਿਅਕਤੀ ਦਾ ਅਧਾਰ ਕਾਰਡ ਦਾ ਨੰਬਰ ਲੈਕੇ ਅਤੇ ਬਾਇਉਮੈਟਰਿਕ ਪ੍ਰਣਾਲੀ ਰਾਹੀ ਉਸ ਦਾ ਅੰਗੂਠਾ ਲੈਕੇ ਅਧਾਰ ਕਾਰਡ ਪ੍ਰਿੰਟ ਕਰਦਾ ਸੀ ਤੇ ਨਾਲ ਹੀ ਉਸ ਵਿਅਕਤੀ ਦਾ ਫੀਨੋ ਪੇਮੈਂਟਸ ਬੈਂਕ ਲਿਮਟਿਡ ਵਿਚ ਖਾਤਾ ਖੋਲ੍ਹ ਦਿੰਦਾ ਸੀ ਅਤੇ ਉਸ ਖਾਤੇ ਵਿਚ ਆਪਣਾ ਫਰਜੀ ਨੰਬਰ ਰਜਿਸਟਰਡ ਕਰ ਦਿੰਦਾ ਸੀ ਅਤੇ ਖਾਤਾ ਖੋਲਣ ਸਮੇਂ ਲੋੜੀਦੀ ਰਕਮ ਆਪਣੇ ਕੋਲੋ ਪਾ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰੇ ਖਾਤੇ ਜਿਆਦਾਤਰ ਮੰਡੀ ਗੋਬਿਦਗੜ੍ਹ ਤੇ ਲੁਧਿਆਣਾ ‘ਚ ਖੋਲੇ ਗਏ ਹਨ, ਕਿਉਂਕਿ ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵਿਚ ਜਿਆਦਾਤਰ ਇੰਡਸਟਰੀ ਹੈ, ਜਿਥੇ ਬਾਹਰਲੇ ਰਾਜਾਂ ਤੋ ਕਾਫੀ ਵਿਅਕਤੀ ਲੇਬਰ ਦੇ ਤੌਰ ‘ਤੇ ਕੰਮ ਕਰਦੇ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਫੀਨੋ ਪੇਮੈਂਟਸ ਬੈਂਕ ਲਿਮਟਿਡ ਦੇ ਭਾਰੀ ਮਾਤਰਾ ‘ਚ ਜਾਅਲੀ ਬੈਂਕ ਖਾਤੇ ਗੋਬਿੰਦਗੜ੍ਹ ਬਰਾਂਚ ਵਿਚ ਹੀ ਖੋਲ੍ਹੇ ਗਏ ਹਨ, ਜਿਸ ਸਬੰਧੀ ਇਸ ਗਿਰੋਹ ਦੇ ਦੋਸ਼ੀ ਅਫਸਰ ਅਲੀ, ਅਤਾਉਲ ਅੰਸਾਰੀ, ਫੀਨੋ ਬੈਕ ਦੇ ਸਟਾਫ ਅਤੇ ਇਸ ਗਿਰੋਹ ਦੇ ਹੋਰ ਸਾਥੀਆ ਖਿਲਾਫ ਮੁਕੱਦਮਾ ਨੰਬਰ 208 ਮਿਤੀ 17/08/2019 ਅ/ਧ 419,420,468,471,120-ਬੀ, ਹਿੰ:ਦੰ: 65,66,66-ਸੀ, 66-ਡੀ, 66-ਈ, ਆਈ.ਟੀ. ਐਕਟ  ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕਰਕੇ ਤਫਤੀਸ ਅਰੰਭ ਕੀਤੀ ਗਈ ਹੈ। ਜਿਸ ਤੇ ਇਸ ਕੇਸ ਵਿੱਚ ਫੀਨੋ ਪੇਮੈਂਟਸ ਬੈਂਕ ਲਿਮਟਿਡ ਦਾ ਮੈਨੇਜਰ ਅਸੀਸ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ  ਮਕਾਨ ਨੰਬਰ 176 ਗਲੀ ਨੰਬਰ 2 ਚਾਂਦ ਕਲੋਨੀ, ਨੇੜੇ ਡੇਅਰੀ ਕੰਪਲੈਕਸ ਹੈਬੋਵਾਲ ਥਾਣਾ ਪੀ.ਏ.ਯੂ ਜ਼ਿਲ੍ਹਾ ਲੁਧਿਆਣਾ ਨੂੰ ਮਿਤੀ 18/08/2019 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਫੀਨੋ ਪੇਮੈਂਟਸ ਬੈਂਕ ਲਿਮਟਿਡ ਵਿਚ ਬਤੌਰ ਮੇਨੈਜਰ ਨਵੰਬਰ 2018 ਵਿੱਚ ਮੰਡੀ ਗੋਬਿੰਦਗੜ੍ਹ ਵਿਚ ਜੁਆਇਨ ਕੀਤਾ ਸੀ, ਜਿਸ ਦੀ ਜਾਣ ਪਹਿਚਾਣ ਦੋਸ਼ੀ ਅਫਸਰ ਅਲੀ ਨਾਲ ਹੋਈ ਸੀ, ਜਿਸ ‘ਤੇ ਇਨ੍ਹਾਂ ਨੇ ਆਪਸ ਵਿਚ ਮਿਲਕੇ ਆਮ ਪਬਲਿਕ ਦੇ ਫਰਜ਼ੀ ਬੈਂਕ ਖਾਤੇ ਖੋਲਣੇ ਸ਼ੁਰੂ ਕਰ ਦਿੱਤੇ ਸਨ। ਇਸ ਕੇਸ ਵਿੱਚ ਦੋਸ਼ੀ ਅਤਾਉਲ ਅੰਸਾਰੀ ਉਕਤ ਨੂੰ ਵੀ ਪ੍ਰੋਡੈਕਸਨ ਵਾਰੰਟ ‘ਤੇ ਲਿਆਂਦਾ ਜਾ ਰਿਹਾ ਹੈ, ਜਿਸ ਪਾਸੋਂ ਇਹਨਾਂ ਬੈਕ ਖਾਤਿਆਂ ਵਿੱਚੋਂ ਵੱਡੇ ਪੱਧਰ ‘ਤੇ ਪੈਸਿਆਂ ਦੇ ਹੋਏ ਅਦਾਨ ਪ੍ਰਦਾਨ ਬਾਰੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਫੀਨੋ ਬੈਕ ਵਿੱਚ ਖਾਤਾ ਖੋਲਣ ਦੀ ਵਿਧੀ: ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਫੀਨੋ ਬੈਕ ਨੇ ਆਪਣੇ ਬੈਕ ਵਿੱਚ ਖਾਤਾ ਖੋਲਣ ਲਈ ਡਿਸਟੀਬਿਉਟਰ/ਮਰਚੈਂਟ ਰੱਖੇ ਹੋਏ ਹਨ, ਜਿਨ੍ਹਾਂ ਨੂੰ ਆਪਣੇ ਸ਼ਨਾਖਤੀ ਕਾਰਡ ਜਾਰੀ ਕੀਤੇ ਹੋਏ ਹਨ, ਜਿਸ ਦੇ ਅਧਾਰ ‘ਤੇ ਡਿਸਟੀਬਿਉਟਰ/ਮਰਚੈਂਟ ਇਸ ਬੈਕ ਵਿੱਚ ਖਾਤੇ ਖੋਲਦੇ ਹਨ ਅਤੇ ਮਰਚੈਂਟ ਕੋਲ ਮੋਬਾਇਲ ਵਿਚ ਬੈਕ ਦੀ ਐਪ ਹੁੰਦੀ ਹੈ ਅਤੇ ਇਸ ਐਪ ਦੇ ਵਿੱਚ ਖਾਤਾ ਖੋਲਣ ਵਾਲੇ ਵਿਅਕਤੀ ਦਾ ਅਧਾਰ ਕਾਰਡ ਨੰਬਰ ਅਤੇ ਉਸ ਦੇ ਅੰਗੂਠੇ ਦਾ ਫਿੰਗਰ ਪ੍ਰਿੰਟ ਲੈਣਾ ਹੁੰਦਾ ਹੈ, ਜਿਸ ਦੇ ਅਧਾਰ ‘ਤੇ ਬੈਕ ਖਾਤਾ ਖੁਲ ਜਾਂਦਾ ਹੈ। ਬੈਕ ਸਟਾਫ ਫੀਲਡ ਵਿਚ ਇਸ ਸਬੰਧੀ ਕੋਈ ਜਾਂਚ ਨਹੀ ਕਰਦਾ ਅਤੇ ਸਿਰਫ ਅਧਾਰ ਕਾਰਡ ਨੰਬਰ ਤੇ ਬਾਇਉਮੈਟਰਿਕ ਪ੍ਰਣਾਲੀ ਰਾਹੀ ਇਹ ਖਾਤਾ ਖੁਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਅਫਸਰ ਅਲੀ ਇਸ ਆੜ ਵਿੱਚ ਹੀ ਜੋ ਲੋਕ ਇਸ ਕੋਲ ਆਪਣੇ ਗੁੰਮ ਹੋਏ ਅਧਾਰ ਕਾਰਡ ਦਾ ਪ੍ਰਿੰਟ ਲੈਣ ਲਈ ਜਾਂ ਕੋਈ ਹੋਰ ਅਧਾਰ ਕਾਰਡ ਰਾਹੀਂ ਪੈਸੇ ਕਢਾਉਣ ਲਈ ਆਉਂਦੇ ਸਨ ਤਾਂ ਇਹ ਬੜੀ ਚਲਾਕੀ ਨਾਲ ਉਹਨਾਂ ਦੀ ਜਾਣਕਾਰੀ ਤੋਂ ਬਿਨ੍ਹਾਂ ਫੀਨੋ ਬੈਕ ਵਿਚ ਖਾਤਾਂ ਖੋਲ ਦਿੰਦਾ ਸੀ ।
ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀ ਅਫਸਰ ਅਲੀ ਨੇ ਅਧਾਰ ਕਾਰਡ ਬਨਾਉਣ ਦੀ ਟ੍ਰੇਨਿੰਗ ਲੁਧਿਆਣਾ ਤੋਂ ਅਧਾਰ ਕਾਰਡ ਬਣਾਉਣ ਵਾਲੀ ਸੰਸਥਾ ਤੋ ਲਈ ਸੀ। ਫਿਰ ਇਹ ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਵਿਖੇ ਲੋਕਾਂ ਦੇ ਅਧਾਰ ਕਾਰਡ ਬਨਾਉਣ, ਫੋਨ ਰੀਚਾਰਜ ਤੇ ਬਿਜਲੀ ਦੇ ਬਿੱਲ ਆਦਿ ਭਰਨ ਦਾ ਕੰਮ ਕਰਦਾ ਸੀ ਅਤੇ ਬਾਅਦ ਵਿਚ ਇਸ ਨੇ ਫੀਨੋ ਪੇਮੈਂਟਸ ਬੈਂਕ ਲਿਮਟਿਡ ਵਿਚ ਆਮ ਪਬਲਿਕ ਦੇ ਖਾਤੇ ਖੋਲਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਜਿਸ ਨੂੰ ਫੀਨੋ ਪੇਮੈਂਟਸ ਬੈਂਕ ਲਿਮਿਟਡ ਵੱਲੋ ਡਿਸਟੀਬਿਉਟਰ/ਮਰਚੈਟ ਬਣਾ ਦਿੱਤਾ ਗਿਆ ਸੀ, ਜਿਸ ‘ਤੇ ਫੀਨੋ ਪੇਮੈਂਟਸ ਬੈਂਕ ਲਿਮਟਿਡ ਇਸ ਨੂੰ ਪਹਿਲਾ ਹੀ 20/20 ਏ.ਟੀ.ਐਮ ਕਿੱਟਾ ਦੇ ਦਿੰਦਾ ਸੀ। ਇਸੇ ਅਰਸੇ ਦੌਰਾਨ ਇਹ ਝਾਰਖੰਡ ਦੇ ਰਹਿਣ ਵਾਲੇ ਕੁਟ ਬੁੱਲ ਤੇ ਅਤਾਉਲ ਅੰਸਾਰੀ ਵਾਸੀ ਜਾਮਤਾਰਾ (ਝਾਰਖੰਡ) ਨਾਲ ਅਤੇ ਇਸ ਗਿਰੋਹ ਦੇ ਹੋਰ ਸਾਥੀਆਂ ਨਾਲ ਸੰਪਰਕ ਵਿੱਚ ਸੀ। ਜੋ ਇਨ੍ਹਾਂ ਸਾਰਿਆਂ ਨੇ ਆਪਸ ਵਿੱਚ ਮਿਲਕੇ ਸਾਰੇ ਭਾਰਤ ਵਿਚ ਹੀ ਆਮ ਪਬਲਿਕ ਪਾਸੋ ਬੈਕ ਖਾਤੇ ਦੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਨਾਲ ਆਨ-ਲਾਈਨ ਨੈਟ ਬੈਕਿੰਗ ਰਾਹੀਂ ਠੱਗੀਆਂ ਮਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਗਿਰੋਹ ਦੇ ਮੈਬਰ ਜੋ ਕਿ ਜਾਮਤਾਰਾ (ਝਾਰਖੰਡ) ਅਤੇ ਹੋਰ ਰਾਜਾਂ ਦੇ ਰਹਿਣ ਵਾਲੇ ਹਨ ਜੋ ਵੱਡੇ ਪੱਧਰ ‘ਤੇ ਮੋਬਾਇਲ ਸਿਮ ਐਕਟੀਵੇਟ ਕਰਵਾ ਲੈਦੇ ਸਨ ਜੋ ਕਿ ਕਾਫੀ ਮਾਤਰਾ ਵਿੱਚ ਇਹ ਸਿਮ ਕੋਰੀਅਰ ਰਾਹੀ ਦੋਸ਼ੀ ਅਫਸਰ ਅਲੀ ਕੋਲ ਆ ਜਾਂਦੇ ਸਨ ਅਤੇ ਦੋਸ਼ੀ ਅਫਸਰ ਅਲੀ ਕੋਲ ਜਦੋ ਕੋਈ ਵਿਅਕਤੀ ਉਸ ਦਾ ਅਧਾਰ ਕਾਰਡ ਗੁੰਮ ਹੋਣ ‘ਤੇ ਨਵਾ ਅਧਾਰ ਕਾਰਡ ਪ੍ਰਿੰਟ ਕਰਾਉਣ ਲਈ ਆਉਦਾ ਸੀ ਤਾਂ ਉਸ ਵਿਅਕਤੀ ਦਾ ਅਧਾਰ ਕਾਰਡ ਪ੍ਰਿੰਟ ਕਰਨ ਲਈ ਉਸ ਦਾ ਅਧਾਰ ਕਾਰਡ ਨੰਬਰ ਹਾਸਲ ਕਰਕੇ ਬਾਇੳਮੈਟਿਰਕ ਪ੍ਰਣਾਲੀ ਰਾਹੀਂ (ਅੰਗੂਠਾ ਲਗਾਕੇ) ਅਧਾਰ ਕਾਰਡ ਪ੍ਰਿੰਟ ਕਰਨ ਦੇ ਨਾਲ ਨਾਲ ਬੜੀ ਹੀ ਚਲਾਕੀ ਨਾਲ ਉਸ ਵਿਅਕਤੀ ਦਾ ਫੀਨੋ ਪੇਮੈਂਟਸ ਬੈਂਕ ਲਿਮਟਿਡ ਵਿਚ ਖਾਤਾ ਖੋਲ ਦਿੰਦਾ ਸੀ ਅਤੇ ਉਸ ਖਾਤੇ ਵਿਚ (ਜਾਮਤਾਰਾ ਝਾਰਖੰਡ ਤੋ ਆਏ ਸਿਮ) ਫਰਜ਼ੀ ਮੋਬਾਇਲ ਨੰਬਰ ਰਜਿਸਟਡ ਕਰ ਦਿੰਦਾ ਸੀ ਅਤੇ ਉਸ ਵਿਅਕਤੀ ਨੂੰ ਇਸ ਬੈਕ ਖਾਤੇ ਬਾਰੇ ਕੋਈ ਜਾਣਕਾਰੀ ਨਹੀ ਲਗਦੀ ਸੀ। ਉਨ੍ਹਾਂ ਦੱਸਿਆ ਕਿ ਇਸ ਨੇ ਹੁਣ ਤੱਕ ਆਮ ਪਬਲਿਕ ਦੇ ਅਧਾਰ ਕਰਾਡ ਬਣਾਉਣ ਦੇ ਬਦਲੇ 200 ਤੋਂ ਵੱਧ ਬੈਕ ਖਾਤੇ ਖੋਲ੍ਹ ਦਿੱਤੇ ਹਨ। ਇਨਾਂ ਖਾਤਿਆਂ ਨਾਲ ਸਬੰਧਤ ਏ.ਟੀ.ਐਮ ਅਤੇ ਬੈਕ ਖਾਤਾ ਨੰਬਰ ਅਤੇ ਇਸ ਵੱਲੋ ਬੈਕ ਖਾਤੇ ਵਿਚ ਰਜਿਸਟਰ ਕੀਤਾ ਗਿਆ ਸਿਮ ਉਸ ਏ.ਟੀ.ਐਮ ਕਿਟ ਨਾਲ ਲਗਾਕੇ ਆਪਣੇ ਗਿਰੋਹ ਦੇ ਸਾਥੀਆ ਅਤਾਉਲ ਅੰਸਾਰੀ ਅਤੇ ਕੁਟ ਬੁੱਲ ਨੂੰ ਕੋਰੀਅਰ/ਡਾਕ ਰਾਹੀਂ ਜਾਮਤਾਰਾ (ਝਾਰਖੰਡ) ਭੇਜ ਦਿੰਦਾ ਸੀ। ਫਿਰ ਇਹ ਗਿਰੋਹ ਲੋਕਾਂ ਨਾਲ ਮਾਰੀਆਂ ਹੋਈਆ ਠੱਗੀਆ ਦੀ ਰਕਮ ਨੂੰ ਇਹਨਾ ਬੈਕ ਅਕਾਉਟਾ ਵਿੱਚੋਂ ਨੈਟ ਬੈਕਿੰਗ ਰਾਹੀਂ ਵੱਡੇ ਪੱਧਰ ਤੇ ਟਰਾਂਜੈਕਸਨਾ ਕਰਕੇ ਇਨ੍ਹਾਂ ਖਾਤਿਆ ਵਿਚੋ ਰਕਮ ਕੈਸ਼ ਕਰਵਾ ਲੈਦੇ ਸਨ ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਦੋਸ਼ੀ ਅਫਸਰ ਅਲੀ ਵਲੋਂ 200 ਤੋਂ ਵੱਧ ਖੋਲ੍ਹੇ ਗਏ ਫੀਨੋ ਪੇਮੈਂਟਸ ਬੈਂਕ ਲਿਮਟਿਡ ਖਾਤਿਆ ਦੇ ਐਡਰੇਸ ਜਿਨ੍ਹਾਂ ਵਿੱਚ ਯੂ.ਪੀ. ਦੇ 59, ਬਿਹਾਰ ਦੇ 55, ਪੰਜਾਬ ਦੇ 85, ਵੈਸਟ ਬੰਗਾਲ ਦੇ 2, ਹਰਿਆਣਾ ਤੇ ਐਮ.ਪੀ ਦੇ 1/1 ਐਡਰੇਸ ਮੋਜੂਦ ਹਨ। ਇਹ ਸਾਰੇ ਹੀ ਬੈਕ ਖਾਤੇ ਜੁਲਾਈ 2019 ਵਿੱਚ ਹੀ ਖੋਲੇ ਗਏ ਹਨ, ਜੋ ਇਨ੍ਹਾਂ ਬੈਕ ਖਾਤਿਆ ਵਿੱਚ ਵੀ ਮੁਕੱਦਮਾ ਨੰਬਰ 188/2019 ਥਾਣਾ ਸਿਵਲ ਲਾਇਨ ਪਟਿਆਲਾ ਵਾਲੀ ਰਕਮ ਵੀ ਟਰਾਸਫਰ ਹੋਈ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਤਫਤੀਸ ਦੌਰਾਨ ਹੁਣ ਤੱਕ ਫੀਨੋ ਪੇਮੈਂਟਸ ਬੈਂਕ ਲਿਮਟਿਡ ਦੇ ਕਰੀਬ 215 ਬੈਕ ਖਾਤੇ ਫਰੀਜ ਕੀਤੇ ਗਏ ਹਨ, ਜਿਸ ਵਿੱਚ ਕਰੀਬ 200 ਤੋਂ ਵੱਧ ਬੈਕ ਖਾਤਿਆਂ ਵਿੱਚ ਇਸ ਗਿਰੋਹ ਨੇ ਲੋਕਾਂ ਨਾਲ ਮਾਰੀਆ ਹੋਈਆ ਠੱਗੀ ਦੀ ਕਰੀਬ 5 ਕਰੋੜ 33 ਲੱਖ 41 ਹਜ਼ਾਰ 896 ਰੁਪਏ ਜਮਾਂ ਕਰਵਾਏ ਹਨ ਅਤੇ 5 ਕਰੋੜ 25 ਲੱਖ 67 ਹਜ਼ਾਰ 999 ਰੁਪਏ ਕਢਵਾਏ ਗਏ ਹਨ ਅਤੇ ਇਨ੍ਹਾਂ ਬੈਕ ਖਾਤਿਆ ਵਿਚ ਜਮ੍ਹਾਂ ਪਈ ਰਕਮ 7 ਲੱਖ 73 ਹਜ਼ਾਰ 896 ਰੁਪਏ ਨੂੰ ਫਰੀਜ ਕੀਤਾ ਗਿਆ ਹੈ। ਇਨ੍ਹਾਂ ਬੈਕ ਖਾਤਿਆਂ ਵਿਚ ਨੈਟ ਬੈਕਿੰਗ ਰਾਹੀ ਰਕਮ ਦਾ ਅਦਾਨ ਪ੍ਰਦਾਨ ਜਿਆਦਾਤਰ ਜਾਮਤਾਰਾ (ਝਾਰਖੰਡ) ਤੋ ਹੋਇਆ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਦੋਸ਼ੀ ਅਸਫਰ ਅਲੀ ਵੱਲੋ 200 ਤੋ ਵੱਧ ਖਾਤਿਆ ਨਾਲ ਸਬੰਧਤ ਏ.ਟੀ.ਐਮ ਜਾਮਤਾੜਾ (ਝਾਰਖੰਡ) ਭੇਜੇ ਗਏ ਹਨ ਉਨ੍ਹਾਂ ਨਾਲ 200 ਤੋਂ ਵੱਧ ਮੋਬਾਇਲ ਸਿਮ ਵੀ ਭੇਜੇ ਗਏ ਹਨ।
ਸ. ਸਿੱਧੂ ਨੇ ਅੱਗੇ ਦੱਸਿਆ ਕਿ ਇਸ ਗਿਰੋਹ ਵਿਚ ਬਹੁਤ ਸਾਰੇ ਵਿਅਕਤੀ ਕੰਮ ਕਰਦੇ ਹਨ, ਜਿਸ ਵਿੱਚ ਵੱਡੇ ਪੱਧਰ ‘ਤੇ ਜਾਮਤਾਰਾ (ਝਾਰਖੰਡ) ਅਤੇ ਹੋਰ ਰਾਜਾਂ ਵਿੱਚ ਬੈਠਕੇ ਇਹ ਗਿਰੋਹ ਆਮ ਪਬਲਿਕ ਨਾਲ ਪੂਰੇ ਭਾਰਤ ਵਿਚ ਠੱਗੀਆ ਲਾਉਂਦਾ ਸੀ। ਇਸ ਗਿਰੋਹ ਸਬੰਧੀ ਬਾਹਰਲੇ ਰਾਜਾਂ ਦੀ ਪੁਲਿਸ ਨਾਲ ਸੰਪਰਕ ਕੀਤਾ ਹੋਇਆ ਹੈ, ਜਿਨ੍ਹਾਂ ਨਾਲ ਤਫਤੀਸ ਦੌਰਾਨ ਮਿਲੀਆਂ ਅਹਿਮ ਜਾਣਕਾਰੀਆ ਵੀ ਸਾਂਝੀਆਂ ਕੀਤੀਆਂ ਜਾ ਰਹੀਆ ਹਨ। ਇਸ ਗਿਰੋਹ ਵੱਲੋ ਹੋਰ ਬੈਕਾਂ ਵਿੱਚ ਵੀ ਬੈਕ ਖਾਤੇ ਖੋਲਣ ਸਬੰਧੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ, ਜਿਹੜੇ ਵੀ ਦੋਸ਼ੀ ਪਾਏ ਗਏ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *