ਭਾਰਤ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ

ਨਰਿੰਦਰ ਮੋਦੀ ਸਰਕਾਰ ਵਿੱਚ ਖਜ਼ਾਨਾ ਮੰਤਰੀ ਰਹੇ ਭਾਜਪਾ ਦੇ ਸੀਨੀਅਰ ਲੀਡਰ ਅਰੁਣ ਜੇਤਲੀ ਨਹੀਂ ਰਹੇ। ਸ਼ਨੀਵਾਰ 24 ਅਗਸਤ ਨੂੰ 66 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿੱਲੀ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੁਪਹਿਰ 12:07 ਵਜੇ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ ਵਿੱਚ ਆਖ਼ਰੀ ਸਾਹ ਲਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਔਖ ਤੇ ਹੋਰ ਕਈ ਕਿਸਮ ਦੀਆਂ ਗੜਬੜੀਆਂ ਦੇ ਚੱਲਦਿਆਂ ਬੀਤੀ 9 ਅਗਸਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

ਪਿਛਲੇ ਕੁਝ ਦਿਨਾਂ ਤੋਂ ਏਮਸ (AIIMS) ਵੱਲੋਂ ਵੀ ਉਨ੍ਹਾਂ ਦੀ ਸਿਹਤ ਬਾਰੇ ਕੋਈ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਸੀ। ਉਨ੍ਹਾ ਦੇ ਦੇਹਾਂਤ ’ਤੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ (ਜੋ ਇਸ ਵੇਲੇ ਵਿਦੇਸ਼ ਯਾਤਰਾ ’ਤੇ ਹਨ), ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

28 ਦਸੰਬਰ, 1952 ਨੂੰ ਜਨਮੇ ਅਰੁਣ ਜੇਟਲੀ ਪਹਿਲਾਂ ਸ੍ਰੀ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵਿੱਚ ਦੇਸ਼ ਦੇ ਰੱਖਿਆ, ਕਾਰਪੋਰੇਟ ਮਾਮਲੇ, ਵਣਜ ਤੇ ਉਦਯੋਗ ਅਤੇ ਕਾਨੂੰਨ ਅਤੇ ਨਿਆਂ ਮੰਤਰੀ ਵੀ ਚੁੱਕੇ ਸਨ। ਸਾਲ 2009 ਤੋਂ ਲੈ ਕੇ 2014 ਦੌਰਾਨ ਉਨ੍ਹਾਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਵੀ ਨਿਭਾਈ।

ਸ੍ਰੀ ਅਰੁਣ ਜੇਟਲੀ ਕਿੱਤੇ ਵਜੋਂ ਵਕੀਲ ਸਨ ਤੇ ਉਹ ਭਾਰਤੀ ਸੁਪਰੀਮ ਕੋਰਟ ਵਿੱਚ ਵਕਾਲਤ ਕਰਦੇ ਰਹੇ ਹਨ। ਇਸ ਸਾਲ ਉਨ੍ਹਾਂ ਸਿਹਤ ਕਾਰਨਾਂ ਕਰ ਕੇ ਮੋਦੀ ਕੈਬਿਨੇਟ ਵਿੱਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਸੀ। ਇਸੇ ਲਈ ਉਨਾਂ ਨੇ ਲੋਕ ਸਭਾ ਚੋਣ ਵੀ ਨਹੀਂ ਲੜੀ ਸੀ।

ਸ੍ਰੀ ਅਰੁਣ ਜੇਟਲੀ ਦੇ ਪਿਤਾ ਮਹਾਰਾਜ ਕਿਸ਼ਨ ਜੇਟਲੀ ਵੀ ਇੱਕ ਵਕੀਲ ਸਨ। ਉਨ੍ਹਾਂ ਦੀ ਮਾਂ ਦਾ ਨਾਂਅ ਰਤਨ ਪ੍ਰਭਾ ਸੀ। ਸ੍ਰੀ ਜੇਟਲੀ ਦੀ ਮੁਢਲੀ ਸਿੱਖਿਆ ਦਿੱਲੀ ਦੇ ਸੇਂਟ ਜ਼ੇਵੀਅਰ’ਜ਼ ਸਕੂਲ ‘ਚ 1957 ਤੋਂ 1969 ਦੌਰਾਨ ਹੋਈ।  ਉਨ੍ਹਾਂ 1973 ‘ਚ ਦਿੱਲੀ ਦੇ ਸ੍ਰੀ ਰਾਮ ਕਾਲਜ ਆੱਫ਼ ਕਾਮਰਸ ਤੋਂ ਬੀਕਾੱਮ ਕੀਤੀ।। ਫਿਰ 1977 ’ਚ ਦਿੱਲੀ ਯੂਨੀਵਰਸਿਟੀ ਤੋਂ ਐੱਲ.ਐੱਲ.ਬੀ. ਦੀ ਡਿਗਰੀ ਵੀ ਹਾਸਲ ਕੀਤੀ।

ਸ੍ਰੀ ਜੇਟਲੀ ਦਿੱਲੀ ਯੂਨੀਵਰਸਿਟੀ ’ਚ ਸਾਲ 1974 ਦੌਰਾਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP)  ਦੇ ਪ੍ਰਧਾਨ ਵੀ ਰਹੇ।

ਉਹ 9 ਅਗਸਤ ਤੋਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਈਂਸਜ਼ ਵਿੱਚ ਦਾਖਲ ਸਨ। ਏਮਜ਼ ਦੀ ਸਪੋਕਸਪਰਸਨ ਆਰਤੀ ਵਿਜ ਨੇ ਪ੍ਰੈੱਸ ਰਿਲੀਜ਼ ਰਾਹੀਂ ਦੱਸਿਆ ਕਿ ਜੇਤਲੀ ਨੇ ਸ਼ਨੀਵਾਰ ਨੂੰ ਦੁਪਹਿਰ 12 ਵਜ ਕੇ 07 ਮਿੰਟ ‘ਤੇ ਆਖਰੀ ਸਾਹ ਲਏ।

ਪਿਛਲੇ ਹਫਤੇ ਸ਼ਨੀਵਾਰ ਸ਼ਾਮ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਜੇਤਲੀ ਦਾ ਹਾਲ ਚਾਲ ਲੈਣ ਹਸਪਤਾਲ ਪਹੁੰਚੇ ਸਨ। ਉਸਤੋਂ ਪਹਿਲਾਂ 9 ਅਗਸਤ ਨੂੰ ਪੀਐੱਮ ਨਰਿੰਦਰ ਮੋਦੀ, ਸਿਹਤ ਮੰਤਰੀ ਡਾ.ਹਰਸ਼ਵਰਧਨ ਉਨ੍ਹਾਂ ਨੂੰ ਦੇਖਣ ਹਸਪਤਲਾ ਪਹੁੰਚੇ ਸਨ।

ਜੇਤਲੀ

ਇਸੇ ਮਹੀਨੇ ਸਾਹ ਲੈਣ ਵਿੱਚ ਸਮੱਸਿਆ ਹੋਣ ਕਾਰਨ ਜੇਤਲੀ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹ ਆਈਸੀਯੂ ਵਿੱਚ ਸਨ।

ਉਨ੍ਹਾਂ ਨੇ ਲਿਖਿਆ ਸੀ ਕਿ ਤਕਰੀਬਨ 18 ਮਹੀਨਿਆਂ ਤੋਂ ਉਨ੍ਹਾਂ ਸਿਹਤ ਸਮੱਸਿਆਵਾਂ ਹਨ ਜਿਸ ਕਾਰਨ ਉਹ ਕੋਈ ਅਹੁਦਾ ਨਹੀਂ ਲੈਣਾ ਚਾਹੁੰਦੇ।

ਵਕਾਲਤ ਤੋਂ ਸਿਆਸਤ ਵਿੱਚ ਆਏ ਜੇਤਲੀ ਭਾਜਪਾ ਦੇ ਦਿੱਗਜ ਆਗੂਆਂ ਵਿੱਚ ਸ਼ਾਮਲ ਰਹੇ। ਉਹ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਵੀ ਮੁਖੀ ਰਹੇ ਸਨ।

Leave a Reply

Your email address will not be published. Required fields are marked *