ਪੀ.ਐਸ.ਪੀ.ਸੀ.ਐਲ. ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਜਾਰੀ, ਇੱਕ ਕਰਮਚਾਰੀ ਮੁਅੱਤਲ ਦੂਜਾ ਜਬਰੀ ਰਿਟਾਇਰ ਕੀਤਾ

ਪਟਿਆਲਾ -ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਨੇ ਆਪਣੇ ਅਮਲੇ ਵਿਚਲੇ ਬੇਈਮਾਨ ਤੱਤਾਂ ਨੂੰ ਪਛਾਣ ਕਰਨ ਲਈ ਆਰੰਭੇ ਸੰਘਰਸ਼ ਨੂੰ ਜਾਰੀ ਰੱਖਦਿਆਂ ਜਿਨ੍ਹਾਂ ਨੂੰ ਕਾਰਪੋਰੇਸ਼ਨ ਵੱਲੋਂ ਲਿਖਤੀ ਸੰਚਾਰ ਰਾਹੀਂ ਵੀ ਗਲਤ ਕੰਮਾਂ ਵਿੱਚ ਸ਼ਾਮਲ ਹੋਣ ਤੋਂ ਗੁਰੇਜਿਆ ਗਿਆ ਸੀ ਕਾਰਪੋਰੇਸ਼ਨ ਨੇ ਭ੍ਰਿਸਟਾਚਾਰ ਵਿਰੋਧੀ ਮੁਹਿੰਮ ਆਰੰਭੀ ਹੋਈ ਹੈ ਅਤੇ ਇਸ ਵਿੱਚ ਹੁਣ ਕਾਰਪੋਰੇਸ਼ਨ ਵੱਲੋਂ ਇੱਕ ਕਰਮਚਾਰੀ ਨੂੰ ਮੁਅੱਤਲ ਕੀਤਾ ਗਿਆ ਹੈ ਜਦੋਂ ਕਿ ਦੂਜੇ ਕਰਮਚਾਰੀ ਨੂੰ ਜਬਰੀ ਰਿਟਾਇਰ ਕੀਤਾ ਗਿਆ ਹੈ| ਕਾਰਪੋਰੇਸ਼ਨ ਦੇ ਧਿਆਨ ਵਿੱਚ ਆਇਆ ਕਿ ਸ੍ਰੀ ਜਗਰੂਪ ਸਿੰਘ ਪੁੱਤਰ ਸ੍ਰ. ਭਗਵਾਨ ਸਿੰਘ, ਵਧੀਕ ਜੂਨੀਅਰ ਇੰਜੀਨੀਅਰ ਜੋ ਕਿ ਜੀਰਕਪੁਰ ਸਬ ਡਵੀਜਨ ਵਿੱਚ ਤੈਨਾਤ ਸੀ ਅਤੇ ਉਹ ਆਪਣੇ ਗਲਤ ਕੰਮਾਂ ਨਾਲ ਕਾਰਪੋਰੇਸ਼ਨ ਦੇ ਪ੍ਰਤੀਬਿੰਬ ਨੂੰ ਖਰਾਬ ਕਰ ਰਿਹਾ ਸੀ| ਕਾਰਪੋਰੇਸ਼ਨ ਦੀ ਇੰਨਫੋਰਸਮੈਂਟ ਟੀਮ ਵੱਲੋਂ ਇਸ ਸਬੰਧੀ ਮਾਮਲੇ ਦੀ ਜਾਂਚ ਕਰਵਾਈ ਗਈ ਅਤੇ ਜਾਂਚ ਤੋਂ ਬਾਅਦ ਇਹ ਪਤਾ ਲੱਗਾ ਕਿ ਸ੍ਰੀ ਜਗਰੂਪ ਸਿੰਘ, ਵਧੀਕ ਜੂਨੀਅਰ ਇੰਜੀਨੀਅਰ ਕਈ ਗੰਭੀਰ ਦੋਸ਼ਾਂ ਵਿੱਚ ਦੋਸ਼ੀ ਹੈ ਜਿਨ੍ਹਾਂ ਵਿੱਚ ਗੈਰਕਾਨੂੰਨੀ ਸ਼ਿਫਟਿੰਗ, ਗਲਤ ਨਵੇਂ ਕੁਨੈਕਸ਼ਨ ਰਲੀਜ. ਕਰਨਾ, ਮੀਟਰਾਂ ਦੀ ਚੋਰੀ ਅਤੇ ਵਾਧੂ ਮਟੀਰੀਅਲ ਦਾ ਭੰਡਾਰ ਕਰਨਾ ਆਦਿ| ਇਸ ਸਬੰਧੀ ਜਾਂਚ ਰਿਪੋਰਟ ਮਿਲਣ ਤੇ ਸੀ.ਐਮ.ਡੀ., ਪੀ.ਐਸ਼ਪੀ.ਸੀ.ਐਲ. ਵੱਲੋਂ ਉਸ ਮੁਲਾਜ.ਮ ਨੂੰ ਦਫਤਰੀ ਹੁਕਮ ਨੰਬਰ 118 ਮਿਤੀ 12.07.2019 ਅਤੇ ਹਾਈ ਇੰਮਪਾਵਰਡ ਇੰਟੈਗਰਿਟੀ ਕਮੇਟੀ ਨੂੰ ਉਸ ਦੇ ਗਲਤ ਕੰਮਾਂ ਦੀ ਹੋਰ ਡੂੰਘਾਈ ਨਾਲ ਘੋਖ ਕਰਨ ਲਈ ਕਿਹਾ| ਇਸੇ ਅਨੁਸਾਰ ਦਫ.ਤਰੀ ਹੁਕਮ ਨੰਬਰ 144 ਮਿਤੀ 30.08.2019 ਰਾਹੀਂ ਸ੍ਰੀ ਜਗਰੂਪ ਸਿੰਘ, ਏ.ਜੇ.ਈ. ਨੂੰ 56 ਸਾਲ ਦੀ ਉਮਰ ਵਿੱਚ ਹੀ ਜਬਰੀ ਰਿਟਾਇਰ ਕਰ ਦਿੱਤਾ| ਇਸ ਤਰ੍ਹਾਂ ਕਰਮਚਾਰੀ ਨੂੰ 58 ਸਾਲ ਦੀ ਉਮਰ ਤੋਂ ਪਹਿਲਾਂ ਦੋ ਸਾਲ ਉਸ ਦੇ ਮਾੜੇ ਰਿਕਾਰਡ ਦੇ ਆਧਾਰ ਤੇ ਜਬਰੀ ਰਿਟਾਇਰ ਕਰ ਦਿੱਤਾ ਗਿਆ|

ਇਸ ਤੋਂ ਇਲਾਵਾ ਇੱਕ ਹੋਰ ਕੇਸ ਵਿੱਚ ਸੀ.ਐਮ.ਡੀ., ਪੀ.ਐਸ ਪੀ.ਸੀ.ਐਲ. ਨੂੰ ਸ੍ਰੀ ਜਗਵੰਸ ਸਿੰਘ, ਵਾਸੀ ਪਿੰਡ ਛਾਹੜ (ਖਾਤਾ ਨੰਬਰ ਐਸ 52ਸੀ.ਐਚ.510406ਐਕਸ) ਵੱਲੋਂ ਵਟਸਐਪ ਰਾਹੀਂ ਸ੍ਰੀ ਗੁਰਦੇਵ ਸਿੰਘ, ਮਾਲ ਲੇਖਾਕਾਰ ਜੋ ਕਿ ਦਿਹਾਤੀ ਸਬ-ਡਵੀਜਨ, ਦਿੜ੍ਹਬਾ ਵਿਖੇ ਤੈਨਾਤ ਸੀ ਵਿਰੁੱਧ ਬਿਜਲੀ ਚੋਰੀ ਦੇ ਕੇਸ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ| ਕਾਰਪੋਰੇਸ਼ਨ ਵੱਲੋਂ ਇਸ ਸਬੰਧੀ ਮਾਮਲੇ ਦੀ ਜਾਂਚ ਕੀਤੀ ਗਈ| ਜਾਂਚ ਵਿੱਚ ਇਹ ਪਾਇਆ ਗਿਆ ਕਿ ਸ਼ਿਕਾਇਤ ਕਰਤਾ ਦਾ ਬਿਜਲੀ ਕੁਨੈਕਸ਼ਨ ਮਿਤੀ 12.08.2019 ਨੂੰ ਚੈਕ ਕੀਤਾ ਗਿਆ ਅਤੇ ਉਹ ਬਿਜਲੀ ਚੋਰੀ ਕਰਦਾ ਪਾਇਆ ਗਿਆ| ਸ੍ਰੀ ਗੁਰਦੇਵ ਸਿੰਘ, ਮਾਲ ਲੇਖਾਕਾਰ ਨੇ ਬਿਜਲੀ ਚੋਰੀ ਦੇ ਕੇਸ ਵਿੱਚ 65000/^ ਰੁਪਏ ਦੀ ਮੰਗ ਕੀਤੀ ਹਾਲਾਂ ਕਿ ਸ਼ਿਕਾਇਤ ਕਰਤਾ ਨੂੰ ਬਿਜਲੀ ਚੋਰੀ ਦੀ ਚੈਕਿੰਗ ਦਾ ਕੋਈ ਨੋਟਿਸ ਨਹੀਂ ਦਿੱਤਾ ਗਿਆ ਸੀ ਪਰ ਮਾਲ ਲੇਖਾਕਾਰ ਵੱਲੋਂ ਸ਼ਿਕਾਇਤ ਕਰਤਾ ਤੋਂ 28000/- ਰੁਪਏ ਬਿਨ੍ਹਾਂ ਕਿਸੇ ਰਸੀਦ ਦੇ ਲੈ ਲਏ ਗਏ| ਇਸ ਤੋਂ ਬਾਅਦ 26.08.2019 ਨੂੰ ਜਾਰੀ 5287/- ਅਤੇ 6000/- ਰੁਪਏ ਕੰਪਾਊਡਿੰਗ ਫੀਸ ਬਣਾਏ ਗਏ ਅਤੇ ਇਹ ਖਪਤਕਾਰ ਨੂੰ ਨਹੀਂ ਦਿੱਤੇ ਗਏ| ਇਸ ਸਬੰਧੀ ਜਾਂਚ ਰਿਪੋਰਟ ਪ੍ਰਾਪਤ ਹੋਣ ਤੇ ਦਫਤਰੀ ਹੁਕਮ 214 ਮਿਤੀ 09.09.2019 ਰਾਹੀਂ ਮਾਲ ਲੇਖਾਕਾਰ ਨੂੰ ਸੀ.ਐਮ.ਡੀ., ਪੀ.ਐਸ ਪੀ.ਸੀ.ਐਲ. ਵੱਲੋਂ ਮੁਅੱਤਲ ਕੀਤਾ ਗਿਆ ਅਤੇ ਉਸ ਦਾ ਹੈਡ ਕੁਆਰਟਰ ਵੰਡ ਮੰਡਲ, ਲਹਿਰਾਗਾਗਾ ਵਿਖੇ ਫਿਕਸ ਕੀਤਾ ਗਿਆ| ਇਸ ਤੋਂ ਪਹਿਲਾਂ ਦੋ ਕਰਮਚਾਰੀ ਸ੍ਰੀ ਅਵਤਾਰ ਸਿੰਘ, ਲ:ਮ: ਜੋ ਕਿ ਸਬ-ਡਵੀਜ.ਨ, ਟੌਹੜਾ, ਡਵੀਜ.ਨ ਅਮਲੋਹ ਨੂੰ ਸ਼ਿਕਾਇਤਕਰਤਾ ਤੋਂ ਉਸ ਦੇ ਬਿਜਲੀ ਦੇ ਲੋਡ ਵਿੱਚ ਵਾਧਾ ਕਰਨ ਲਈ ਦਸ ਹਜਾਰ ਰੁਪਏ ਅਤੇ ਇੰਜ: ਸੁਰਤਾ ਸਿੰਘ, ਜੇ.ਈ. ਜੋ ਕਿ ਸਬ-ਡਵੀਜਨ  ਚੌਂਗਾਵਾਂ, ਅੰਮ੍ਰਿਤਸਰ ਨੂੰ ਆਪਣੇ ਘਰ ਵਿੱਚ ਬਿਜਲੀ ਚੋਰੀ ਵਿੱਚ ਸ਼ਾਮਲ ਹੋਣ ਲਈ ਕ੍ਰਮਵਾਰ 30.08.2019 ਅਤੇ 02.09.2019 ਨੂੰ ਮੁਅੱਤਲ ਕੀਤਾ ਗਿਆ ਸੀ| ਇੰਜ: ਬਲਦੇਵ ਸਿੰਘ ਸਰਾਂ, ਸੀ.ਐਮ.ਡੀ. ਪੀ.ਐਸ ਪੀ.ਸੀ.ਐਲ. ਨੇ ਦੱਸਿਆ ਹੈ ਕਿ ਕਾਰਪੋਰੇਸ਼ਨ ਵਿੱਚ ਭ੍ਰਿਸਟਾਚਾਰ ਨੂੰ ਕਿਸੇ ਵੀ ਪੱਧਰ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ| ਇਹ ਭ੍ਰਿਸਟਾਚਾਰ ਭਾਵੇਂ ਕਰਮਚਾਰੀਆਂ ਜਾਂ ਖਪਤਕਾਰਾਂ ਵੱਲੋਂ ਹੋਵੇ|ਉਨ੍ਹਾਂ ਦੱਸਿਆ ਕਿ ਬਿਜਲੀ ਰੋਕਣ ਦੀ ਮੁਹਿੰਮ ਸਬੰਧੀ ਗਤੀਵਿਧੀਆਂ ਜਾਰੀ ਹਨ|ਇਸ ਸਬੰਧੀ ਰੇਡੀਓ ਜਿੰਗਲ, ਸੋਸਲ ਮੀਡੀਆ ਰਾਹੀਂ ਲੋਕਾਂ ਵਿੱਚ ਜਾਗਰਿਤੀ ਪੈਦਾ ਕਰਨ ਲਈ ਪ੍ਰੈਸ ਨੋਟ ਜਾਰੀ ਕੀਤੇ ਜਾ ਰਹੇ ਹਨ ਜਿਨ੍ਹਾਂ ਰਾਹੀਂ ਆਮ ਜਨਤਾ ਨੂੰ ਕਾਰਪੋਰੇਸ਼ਨ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ ਹੈ| ਬਿਜਲੀ ਚੋਰੀ ਅਤੇ ਭ੍ਰਿਸਟਾਚਾਰ ਵਿਰੁੱਧ ਆਮ ਖਪਤਕਾਰਾਂ ਅਤੇ ਨਾਗਰਿਕਾਂ ਦੀ ਸੂਚਨਾਂ ਲਈ ਅਖਬਾਰਾਂ ਵਿੱਚ ਪ੍ਰਦਰਸ਼ਨੀ ਇਸਤਿਹਾਰ ਛਪਵਾਏ ਗਏ ਹਨ|

Leave a Reply

Your email address will not be published. Required fields are marked *