ਇੰਗਲੈਂਡ ਦੀ ਐਸੈਕਸ ਕਾਊਂਟੀ ਵਿੱਚ ਇੱਕ ਟਰਾਲੇ ਵਿੱਚੋਂ 39 ਲਾਸ਼ਾਂ ਮਿਲੀਆਂ

ਇੰਗਲੈਂਡ ਦੀ ਐਸੈਕਸ ਕਾਊਂਟੀ ਵਿੱਚ ਇੱਕ ਟਰਾਲੇ ਵਿੱਚੋਂ 39 ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਟਰਾਲੇ ਦੇ 25 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡਰਾਈਵਰ ਉੱਤਰੀ ਆਇਰਲੈਂਡ ਤੋਂ ਸਬੰਧ ਰੱਖਦਾ ਹੈ। ਉਸ ਨੂੰ ਕਤਲ ਦੇ ਸ਼ੱਕ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸੈਕਸ ਪੁਲਿਸ ਨੇ ਕਿਹਾ ਹੈ ਕਿ ਟਰਾਲਾ ਬੁਲਗਾਰੀਆ ਤੋਂ ਆ ਰਿਹਾ ਸੀ ਤੇ ਉਹ ਇੰਗਲੈਂਡ ਵਿੱਚ ਹੌਲੀਹੈੱਡ, ਐਂਗਲੀਸਲੀ ਤੋਂ ਸ਼ਨੀਵਾਰ ਨੂੰ ਦਾਖਿਲ ਹੋਇਆ ਸੀ।

ਪਹਿਲੀ ਜਾਂਚ ਵਿੱਚ ਪਤਾ ਲਗ ਰਿਹਾ ਹੈ ਕਿ ਮ੍ਰਿਤਕਾਂ ਵਿੱਚ 38 ਬਾਲਗ ਤੇ ਇੱਕ ਨਾਬਾਲਿਗ ਹੈ। ਪੁਲਿਸ ਅਫ਼ਸਰ ਐਂਡਰੀਊ ਮੈਰੀਨਰ ਅਨੁਸਾਰ ਲਾਸ਼ਾਂ ਨੂੰ ਪਛਾਨਣ ਦੀ ਪ੍ਰਕਿਰਿਆ ਜਾਰੀ ਹੈ ਪਰ ਇੱਕ ਲੰਬੀ ਪ੍ਰਕਿਰਿਆ ਹੈ।

ਉਨ੍ਹਾਂ ਕਿਹਾ, “ਅਸੀਂ ਟਰਾਲੇ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਹ ਸਾਡੀ ਜਾਂਚ ਪੂਰੀ ਹੋਣ ਤੱਕ ਸਾਡੀ ਹਿਰਾਸਤ ਵਿੱਚ ਹੈ।

ਬੁੱਧਵਾਰ ਸਵੇਰ ਨੂੰ ਗਰੇਅਜ਼ ਦੇ ਇੰਡਸਟਰੀਅਲ ਪਾਰਕ ਵਿਚ ਇੱਕ ਟਰਾਲੇ ਵਿਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਵਿਚ 30 ਬਾਲਗ ਹਨ ਤੇ ਟਰਾਲੇ ਚ ਸਵਾਰ ਸਾਰੇ ਲੋਕਾਂ ਵਿਚੋਂ ਕੋਈ ਵੀ ਜ਼ਿੰਦਾ ਨਹੀਂ ਸੀ. ਪੁਲਿਸ ਨੇ 25 ਸਾਲਾ ਟਰਾਲੇ ਦੇ ਡਰਾਇਵਰ,ਉੱਤਰੀ ਆਇਰਲੈਂਡ ਦਾ ਰਹਿਣ ਵਾਲਾ ਹੈ, ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਸ ਦੀ ਸ਼ੱਕੀ ਕਾਤਲ ਵਜੋਂ ਪੁੱਚਗਿੱਛ ਹੋ ਰਹੀ ਹੈ .ਅਸੈਕਸ ਪੁਲਿਸ ਮੁਤਾਬਕ ਟਰਾਲਾ ਬੁਲਗਾਰੀਆਂ ਤੋਂ ਆਇਆ ਹੈ ਅਤੇ ਵਾਇਆ ਵੇਲਜ਼ ਦੇ ਹੋਲੀਹੈੱਡ ਬ੍ਰਿਟੇਨ ਵਿਚ ਦਾਖਲ ਹੋਇਆ ਹੈ .ਜਾਂਚ ਕਰ ਰਹੀ ਪੁਲਿਸ ਨੇ ਮ੍ਰਿਤਕਾਂ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਹੈ ਅਤੇ ਇਸ ਨੂੰ ਲੰਬੀ ਪ੍ਰਕਿਰਿਆ ਦੱਸਿਆ ਕਿਹਾ ਕਿ ਇਹ ਸਾਡੀ ਪ੍ਰਮੁੱਖਤਾ ਹੈ .ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਸੰਸਦ ਵਿਚ ਇਸ ਘਟਨਾ ਨੂੰ ਬਹੁਤ ਦੁੱਖਦਾਈ ਦੱਸਦਿਆਂ ਮ੍ਰਿਤਕਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ

ਐਸੈਕਸ ਪੁਲਿਸ ਦੀ ਡਿਪਟੀ ਚੀਫ ਕਾਂਸਟੇਬਲ ਪੀਪਾ ਮਿਲਜ਼ ਨੇ ਕਿਹਾ, “ਟਰਾਲੇ ਵਿੱਚ ਸਵਾਰ ਸਾਰੇ 39 ਲੋਕ ਮਰੇ ਹੋਏ ਮਿਲੇ ਹਨ। ਇਸ ਵੇਲੇ ਪੁਲਿਸ ਨੂੰ ਨਹੀਂ ਪਤਾ ਲਗ ਸਕਿਆ ਹੈ ਕਿ ਮ੍ਰਿਤਕ ਕਿੱਥੋਂ ਸਬੰਧ ਰੱਖਦੇ ਹਨ।”

“ਅਸੀਂ ਵੱਖ-ਵੱਖ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਜੋ ਇਨ੍ਹਾਂ ਮੌਤਾਂ ਦੇ ਕਾਰਨਾਂ ਬਾਰੇ ਪਤਾ ਕੀਤਾ ਜਾ ਸਕੇ। ਸਾਡੇ ਲਈ ਤਰਜੀਹ ਮ੍ਰਿਤਕਾਂ ਦੀ ਪਛਾਣ ਕਰਨੀ ਹੈ।”

ਮੌਕੇ ‘ਤੇ ਪਿੱਛੇ ਇੱਕ ਲੌਜਿਸਟਿਕ ਕੰਪਨੀ ਹੈ। ਇਹ ਇੱਕ ਵੱਡਾ ਸਨਅਤੀ ਇਲਾਕਾ ਹੈ ਤੇ ਕਈ ਮਲਟੀ-ਨੈਸ਼ਨਲ ਕੰਪਨੀਆਂ ਇੱਥੇ ਮੌਜੂਦ ਹਨ। ਇੱਥੋਂ ਸਭ ਤੋਂ ਨਜ਼ਦੀਕੀ ਰਿਹਾਇਸ਼ੀ ਇਲਾਕਾ ਅੱਧਾ ਕੁ ਮੀਲ ਦੂਰ ਹੈ।”
ਬਰਤਾਨੀਆ ਦੀ ਨੈਸ਼ਨਲ ਕਰਾਈਮ ਏਜੰਸੀ ਦੇ ਅਫ਼ਸਰ ਜਾਂਚ ਵਿੱਚ ਪੁਲਿਸ ਦੀ ਮਦਦ ਕਰ ਰਹੇ ਹਨ

ਬੁਲਗਾਰੀਆਂ ਦੇ ਅਖ਼ਬਾਰ ਡਨੇਵਨਿਕ ਨੇ ਵੀ ਗਰੇਅ ਤੋਂ 39 ਲਾਸਾਂ ਮਿਲਣ ਦੀ ਰਿਪੋਰਟ ਕੀਤੀ ਹੈ। ਅਖਬਾਰ ਨੇ ਬੁਲਗਾਰੀਆ ਦੇ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਖ਼ਬਰ ਨੂੰ ਪੁਖਤਾ ਕੀਤਾ ਹੈ । ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੀ ਅੰਬੈਸੀ ਸਥਾਨਕ ਪ੍ਰਸ਼ਾਸ਼ਨ ਨਾਲ ਸੰਪਕਰ ਵਿਚ ਹੈ ਅਤੇ ਕੇਸ ਦਾ ਅਧਿਐਨ ਕੀਤਾ ਜਾ ਰਿਹਾ ਹੈ।  ਜਿਸ ਟਰਾਲੇ ਵਿਚੋਂ ਲਾਸ਼ਾਂ ਮਿਲੀਆਂ ਹਨ, ਉਹ ਗਰੇਅ ਦੇ ਵਾਟਰਗਲੇਡ ਇੰਡਸਟਰੀਅਲ ਪਾਰਕ ਵਿਚ ਖੜਾ ਸੀ।

ਪੁਲਿਸ ਨੇ ਨੀਲੇ ਰੰਗ ਦੀ ਟੇਪ ਨਾਲ ਉਸ ਵੱਡੇ ਵੇਅਰ ਹਾਊਸ ਦੀ ਘੇਰਾਬੰਦੀ ਕਰ ਲਈ ਹੈ, ਜਿਸ ਕੋਲ ਲਾਸਾਂ ਲੱਦੀ ਟਰਾਲਾ ਖੜ੍ਹਾ ਸੀ। ਇਲਾਕੇ ਨੂੰ ਫਾਇਬਰ  ਸੀਟਾਂ ਲਗਾ ਕੇ ਇਲਾਕੇ ਨੂੰ ਪੂਰੀ ਤਰਾਂ  ਬਾਹਰੋਂ ਦਿਖਣਾ ਬੰਦ ਕਰ ਦਿੱਤਾ ਹੈ।

ਬਰਤਾਨਵੀ ਪ੍ਰਧਾਨ ਮੰਤਰੀ ਨੇ ਵੀ ਇਸ ਘਟਨਾ ‘ਤੇ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਲਗਾਤਾਰ ਇਸ ਮਾਮਲੇ ਵਿੱਚ ਅਪਡੇਟ ਲੈ ਰਹੇ ਹਨ।

ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਇਸ ਪੂਰੀ ਘਟਨਾ ‘ਤੇ ਹੈਰਾਨੀ ਅਤੇ ਦੁਖ ਪ੍ਰਗਟ ਕੀਤਾ ਹੈ।

ਸਾਲ 2000 ਵਿੱਚ ਵੀ 58 ਚੀਨੀ ਪਰਵਾਸੀਆਂ ਦੀਆਂ ਲਾਸ਼ਾਂ ਇੱਕ ਗੱਡੀ ਵਿਚੋਂ ਮਿਲੀਆਂ ਸਨ। ਉਸ ਵੇਲੇ ਇੱਕ ਡੱਚ ਗੱਡੀ ਡਰਾਈਵਰ ਨੂੰ ਇਸ ਮਾਮਲੇ ਵਿੱਚ ਦੋਸ਼ੀ ਮੰਨਿਆ ਗਿਆ ਸੀ।

ਇੰਗਲਗਾਂਡ ਵਿੱਚ ਇੱਕ ਟਰਾਲੇ ਵਿੱਚੋਂ ਮਿਲੀਆਂ 39 ਲਾਸ਼ਾਂ ਜਿਨ੍ਹਾਂ ਵਿੱਚੋਂ ਇੱਕ ਲਾਸ਼ ਨਾਬਾਲਿਗ ਦੀ ਹੈ। ਇਹ ਟਰਾਲਾ ਐਸੈਕਸ ਕਾਊਂਟੀ ਦੇ ਗਰੇਅਜ਼ ਵਿੱਚ ਸਨਅਤੀ ਇਲਾਕੇ ਵਿੱਚ ਮਿਲਿਆ ਹੈ ਤੇ ਕੋਈ ਵੀ ਜ਼ਿੰਦਾ ਨਹੀਂ ਮਿਲਿਆ ਹੈ। ਪੁਲਿਸ ਨੇ 25 ਸਾਲਾ ਉੱਤਰੀ ਆਇਰਲੈਂਡ ਤੋਂ ਸਬੰਧ ਰੱਖਦੇ ਇੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਟਰਾਲਾ ਬੁਲਗਾਰੀਆ ਤੋਂ ਆ ਰਿਹਾ ਸੀ ਤੇ ਹੋਲੀਹੈੱਡ ਸ਼ਹਿਰ ਤੋਂ ਬਰਤਾਨੀਆ ਵਿੱਚ ਦਾਖਿਲ ਹੋਇਆ ਹੈ। ਪੁਲਿਸ ਨੇ ਕਿਹਾ ਹੈ ਕਿ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਉਨ੍ਹਾਂ ਦੀ ਤਰਜੀਹ ਲਾਸ਼ਾਂ ਦੀ ਪਛਾਣ ਕਰਨਾ ਹੈ।

Leave a Reply

Your email address will not be published. Required fields are marked *