ਕਰਤਾਰਪੁਰ ਵੀਜ਼ਾ ਮੁਕਤ ਯਾਤਰਾ ਹੋਵੇਗੀ- ਆਨਲਾਈਨ ਰਜਿਸਟਰੇਸ਼ਨ ਕਰਨ ਲਈ ਵੈੱਬਸਾਈਟ ਲਾਈਵ

ਭਾਰਤ-ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਅੱਜ ਸਮਝੌਤੇ ‘ਤੇ ਦੋਵਾਂ ਦੇਸਾਂ ਵੱਲੋਂ ਦਸਤਖ਼ਤ ਕਰ ਦਿੱਤੇ ਗਏ ਹਨ, ਜੋ ਕਿ ਇਸ ਤੋਂ ਪਹਿਲਾਂ 23 ਅਕਤਬੂਰ ਨੂੰ ਹੋਣੇ ਸਨ।

ਭਾਰਤੀ ਗ੍ਰਹਿ ਮੰਤਰਾਲੇ ਦੇ ਜੁਆਇੰ ਸਕੱਤਰ ਐੱਸਸੀਐੱਲ ਦਾਸ ਮੁਤਾਬਕ:

 • ਕਰਤਾਰਪੁਰ ਲਾਂਘਾ 10 ਨਵੰਬਰ ਨੂੰ ਖੁੱਲ੍ਹੇਗਾ। ਇਹ ਵੀਜ਼ਾ ਮੁਕਸ ਯਾਤਰਾ ਹੋਵੇਗੀ। ਕਿਸੇ ਵੀ ਧਰਮ ਨਾਲ ਸਬੰਧਤ ਭਾਰਤੀ ਸ਼ਰਧਾਲੂ ਲਾਂਘੇ ਰਾਹੀਂ ਦਰਸ਼ਨਾਂ ਲਈ ਜਾ ਸਕਦੇ ਹਨ।
 • ਆਨਲਾਈਨ ਰਜਿਸਟਰੇਸ਼ਨ ਕਰਨ ਲਈ ਵੈੱਬਸਾਈਟ https://prakashpurb550.mha.gov.in/kpr/ ਵੀ ਲਾਈਵ ਕਰ ਦਿੱਤੀ ਗਈ ਹੈ। ਰਜਿਟਰੇਸ਼ਨ ਤੋਂ ਬਾਅਦ ਜਾਣਕਾਰੀ ਐੱਸਐੱਮਐੱਸ ਰਾਹੀਂ ਸਾਂਝੀ ਕੀਤੀ ਜਾਵੇਗੀ।
 • ਇਸ ਲਈ ਪਾਸਪੋਰਟ ਅਤੇ ਇਲੈਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ (ਈਟੀਓ) ਦੀ ਲੋੜ ਹੋਵੇਗੀ, ਈਟੀਏ ਰਜਿਸਟਰੇਸ਼ਨ ਤੋਂ ਬਾਅਦ ਵੈਬਸਾਈਟ ਤੋਂ ਡਾਊਨਲੋਡ ਕਰਨੀ ਹੋਵੇਗੀ
 • ਇਸ ਲਈ 20 ਡਾਲਰ ਦੀ ਫੀਸ ਅਦਾ ਕਰਨੀ ਹੋਵੇਗੀ।
 • ਭਾਰਤ ਮੂਲ ਦੇ ਲੋਕ ਯਾਨਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਵੀ ਇਸ ਲਾਂਘੇ ਰਾਹੀਂ ਜਾ ਸਕਦੇ ਹਨ ਪਰ ਇਸਲਈ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ ਦਾ ਪਾਸਪੋਰਟ ਅਤੇ OCI ਕਾਰਡ ਹੋਣਾ ਲਾਜ਼ਮੀ ਹੈ।
 • ਲਾਂਘਾ ਪਹਿਲਾਂ ਤੋਂ ਕੁਝ ਨਿਰਧਾਰਿਤ ਦਿਨਾਂ ਨੂੰ ਛੱਡ ਕੇ ਸਾਰਾ ਸਾਲ ਖੁੱਲ੍ਹਾ ਰਹੇਗਾ
 • ਵਿਦੇਸ਼ ਮੰਤਰਾਲੇ ਪਾਕਿਸਤਾਨ ਨਾਲ ਸ਼ਰਧਾਲੂਆਂ ਦੀ ਲਿਸਟ ਉਨ੍ਹਾਂ ਦੇ ਜਾਣ ਤੋਂ 10 ਦਿਨ ਪਹਿਲਾਂ ਸਾਂਝੀ ਕਰੇਗਾ
 • ਸ਼ਰਧਾਲੂਆਂ ਨੂੰ ਯਾਤਰਾ ਤੋਂ 4 ਦਿਨਾਂ ਪਹਿਲਾਂ ਕੰਫਰਮੇਸ਼ਨ ਦਿੱਤਾ ਜਾਵੇਗਾ
 • ਪਾਕਿਸਤਾਨ ਸੰਗਤ ਲਈ ਪ੍ਰਸਾਦ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ
 • ਰੋਜ਼ਾਨਾ 5000 ਹਜ਼ਾਰ ਯਾਤਰੀ ਜਾ ਸਕਦੇ ਹਨ।
 • ਫਿਲਹਾਲ ਅਸਥਾਈ ਪੁਲ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਸਮੇਂ ਦੇ ਨਾਲ-ਨਾਲ ਸਥਾਈ ਪੁੱਲ ਦਾ ਕੰਮ ਵੀ ਚਲਦਾ ਰਹੇਗਾ।

Leave a Reply

Your email address will not be published. Required fields are marked *