ਕਰਤਾਰਪੁਰ ਲਾਂਘਾ ਆਈਐੱਸਆਈ ਦੀ ਵੱਡੀ ਗੇਮ-ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘਾ ਖੁੱਲ਼ਣ ਉੱਤੇ ਖੁਸ਼ੀ ਪ੍ਰਗਟਾਉਣ ਦੇ ਨਾਲ-ਨਾਲ ਇਸ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਦੀ ਭਾਰਤ ਵਿਰੋਧੀ ਵੱਡੀ ਗੇਮ ਕਰਾਰ ਦਿੱਤਾ ਹੈ।

ਕੈਪਟਨ ਅਮਰਿਦੰਰ ਸਿੰਘ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਰਤੀ ਮੀਡੀਆ ਦੇ ਕੁਝ ਹਿੱਸੇ ਚ ਚੱਲ ਰਹੀਆਂ ਉਨ੍ਹਾਂ ਖ਼ਬਰਾਂ ਉੱਤੇ ਪ੍ਰਤੀਕਰਮ ਦੇ ਰਹੇ ਸਨ, ਜਿਨ੍ਹਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਤਾਰਪੁਰ ਸਾਹਿਬ ਜਿਸ ਨਾਰੋਵਾਲ ਜ਼ਿਲ੍ਹੇ ਵਿਚ ਹੈ, ਉੱਤੇ ਅੱਤਵਾਦੀ ਟ੍ਰੇਨਿੰਗ ਕੈਂਪ ਖੁੱਲ੍ਹ ਗਿਆ ਹੈ।

ਜਦੋਂ ਸਿੱਧੂ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿਚ ਗਿਆ ਸੀ ਉਦੋਂ ਸਮਾਗਮ ਵਿਚ ਵੀ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੇ ਕਹਿ ਦਿੱਤਾ ਸੀ ਉਹ ਕਰਤਾਰਪੁਰ ਲਾਂਘਾ ਖੋਲਣ ਜਾ ਰਹੇ ਹਨ।

ਕੈਪਟਨ ਨੇ ਕਿਹਾ, ”ਇਮਰਾਨ ਖਾਨ ਦੇ ਸਹੁੰ ਚੁੱਕਣ ਤੋਂ ਪਹਿਲਾ ਹੀ ਬਾਜਵਾ ਨੇ ਕਹਿ ਦਿੱਤਾ ਸੀ ਕਿ ਅਸੀਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਕੀ ਪਾਕਿਸਤਾਨੀ ਫੌਜ ਨੂੰ ਸਾਡੇ ਨਾਲ ਕੋਈ ਨਵਾਂ ਪਿਆਰ ਹੋ ਗਿਆ, ਰੋਜ਼ ਤਾਂ ਸਾਡੇ ਬੰਦਿਆਂ ਨੂੰ ਮਾਰ ਰਹੇ ਨੇ, ਸੋ ਬਿਨਾਂ ਸ਼ੱਕ ਇਹ ਕੋਈ ਵੱਡੀ ਖੇਡ ਹੈ ਅਤੇ ਇਹ ਖੇਡ ਆਈਐਸਆਈ ਦੀ ਹੈ।”

”ਦੇਖੋਂ ਕਰਤਾਰਪੁਰ ਲਾਂਘਾ ਖੁੱਲ਼ਣ ਲਈ ਅਸੀਂ ਸਾਰੇ ਧੰਨਵਾਦੀ ਹਾਂ ਅਤੇ ਸਾਰੇ ਪੰਜਾਬੀ ਖੁਸ਼ ਹਨ, ਅਸੀਂ ਖੁਸ਼ ਹਾਂ ਇਹ ਸੰਭਵ ਹੋ ਰਿਹਾ ਹੈ। ਪਰ ਇਸਦੇ ਨਾਲ ਨਾਲ ਪਾਕਿਸਤਾਨ ਦੀ ਗੇਮਜ਼ ਬਾਰੇ ਵੀ ਸੁਚੇਤ ਰਹਿਣ ਦੀ ਲੋੜ ਹੈ।”

ਇਸ ਮਾਮਲੇ ਉੱਤੇ ਹੋਰ ਸਪੱਸ਼ਟ ਕਰਦਿਆਂ ਕੈਪਟਨ ਨੇ ਕਿਹਾ ”ਇਹ ਵੀ ਮੇਰਾ ਹੀ ਬਿਆਨ ਸੀ ਕਿ ਇੱਥੇ ਕੋਈ ਅੱਤਵਾਦ ਨਹੀਂ ਹੈ। ਪਰ ਦੇਖੋ 70 ਸਾਲ ਹੋ ਗਏ ਹਨ, 70 ਵਿਚ ਉਨ੍ਹਾਂ ਨੂੰ ਕਰਤਾਰਪੁਰ ਯਾਦ ਨਹੀਂ ਆਇਆ ਪਹਿਲਾਂ, ਨਾ ਕਰਤਾਰਪੁਰ ਤੇ ਨਾ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹ ਪਹਿਲਾਂ ਕੀਤਾ ਜਾਣਾ ਸੀ। ਪਰ ਹੁਣ ਜਦੋਂ 2020 ਪ੍ਰੋਗਰਾਮ ਚੱਲਿਆ ਹੈ, ਤਾਂ ਉਹ ਸਿੱਖਾਂ ਦੀ ਹਮਦਰਦੀ ਲੈਣਾ ਚਾਹੁੰਦੇ ਹਨ। ਇਸੇ ਲਈ ਉਨ੍ਹਾਂ ਇਹ ਕੀਤਾ ਹੈ।”

”ਮੈਂ ਪਹਿਲਾਂ ਵੀ ਕਹਿੰਦਾ ਰਿਹਾ ਹਾਂ ਕਿ ਕਰਤਾਰਪੁਰ ਲਾਂਘਾ ਖੁੱਲੇ ਪਰ ਅੱਖਾਂ ਵੀ ਖੁੱਲੀਆਂ ਰੱਖੋਂ।”

Leave a Reply

Your email address will not be published. Required fields are marked *