ਪਟਿਆਲਾ ਹੈਰੀਟੇਜ ਫ਼ੈਸਟੀਵਲ-2020′ ਸਫ਼ਲਤਾ ਪੂਰਵਕ ਸੰਪੰਨ

ਪਟਿਆਲਾ ਹੈਰੀਟੇਜ ਫ਼ੈਸਟੀਵਲ ਦੀ ਕੌਮਾਂਤਰੀ ਪੱਧਰ ‘ਤੇ ਪਛਾਣ ਬਣੀ-ਪਰਨੀਤ ਕੌਰ

 

Report : Parveen Komal

ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪਟਿਆਲਾ ਹੈਰੀਟੇਜ ਫੈਸਟੀਵਲ-2020 ਦੀ ਅੱਜ ਆਖਰੀ ਸ਼ਾਮ ਪੌਪ ਸ਼ੋਅ ਨਾਲ ਯਾਦਗਾਰੀ ਬਣ ਗਈ। ਇਸ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਕਰਵਾਇਆ ਗਿਆ ਸੱਤ ਰੋਜਾ ਪਟਿਆਲਾ ਹੈਰੀਟੇਜ ਫੈਸਟੀਵਲ-2020 ਪਟਿਆਲਵੀਆਂ ਲਈ ਅਭੁੱਲ ਯਾਦਾਂ ਬਣਕੇ ਸਮਾਪਤ ਹੋ ਗਿਆ।
ਆਖ਼ਰੀ ਦਿਨ ਦੀ ਪੌਪ ਗਾਇਕੀ ਦੀ ਇਸ ਸ਼ਾਮ ਵੇਲੇ ਖਚਾਖਚ ਭਰੇ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਵਿਖੇ ਇੱਕ ਵੱਖਰਾ ਹੀ ਮਾਹੌਲ ਸਿਰਜਦਿਆਂ ਉੱਘੇ ਗਾਇਕਾਂ ਜਸ਼ਨ ਸਿੰਘ ਅਤੇ ਰਣਜੀਤ ਬਾਵਾ ਨੇ ਸੱਭਿਆਚਾਰਕ ਤੇ ਸੂਫ਼ੀ ਗੀਤਾਂ ਸਮੇਤ ਦਰਸ਼ਕਾਂ ਦੀ ਮੰਗ ‘ਤੇ ਆਪਣੇ ਗੀਤ ਗਾ ਕੇ ਖ਼ੂਬ ਰੰਗ ਬੰਨ੍ਹਿਆ ਅਤੇ ਦਰਸ਼ਕਾਂ ਨੂੰ ਝੂਮਣ ਲਾਇਆ।
ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਇਸ ਵਿਰਾਸਤੀ ਉਤਸਵ ਦੀ ਆਖਰੀ ਸ਼ਾਮ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ, ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ੍ਰੀ ਸੰਤ ਲਾਲ ਬਾਂਗਾ, ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਪੂਨਮਦੀਪ ਕੌਰ ਨੇ ਇਸ ਯਾਦਗਾਰੀ ਸ਼ਾਮ ‘ਚ ਸ਼ਮੂਲੀਅਤ ਕਰਦਿਆਂ ਦੀਪ ਜਲਾ ਕੇ ਪੌਪ ਸ਼ੋਅ ਦੀ ਸ਼ੁਰੂਆਤ ਕਰਵਾਈ। ਇਸ ਤੋਂ ਬਾਅਦ ਇਨ੍ਹਾਂ ਸ਼ਖ਼ਸੀਅਤਾਂ ਸਮੇਤ ਦਰਸ਼ਕਾਂ ਦੇ ਵਿਸ਼ਾਲ ਇਕੱਠ ਨੇ ਦੋਵੇਂ ਗਾਇਕਾਂ ਵੱਲੋਂ ਇੱਕ ਤੋਂ ਬਾਅਦ ਇੱਕ ਗਾਏ ਗਏ ਗੀਤਾਂ ਵਾਲੀ ਪੌਪ ਗਾਇਕੀ ਦੀ ਇਸ ਖ਼ੂਬਸੂਰਤ ਸ਼ਾਮ ਦਾ ਆਨੰਦ ਮਾਣਿਆਂ ਅਤੇ ਤਾੜੀਆਂ ਨਾਲ ਇਨ੍ਹਾਂ ਗਾਇਕਾਂ ਦਾ ਸਵਾਗਤ ਕੀਤਾ।
ਉੱਘੇ ਫ਼ਨਕਾਰ ਅਤੇ ਅਦਾਕਾਰ ਜਸ਼ਨ ਸਿੰਘ ਨੇ ਬਾਬਾ ਬੁੱਲੇ ਸ਼ਾਹ ਦੇ ਕਲਾਮ ‘ਆਵੋ ਨੀ ਸਈਓ ਰਲ ਦੇਵੋ ਨੀ ਵਧਾਈ’ ਨਾਲ ਸ਼ੁਰੂਆਤ ਕਰਦਿਆਂ ਹੀਲ-ਸ਼ੀਲ, ਪਾਗਲਪਨ, ਚੰਨ ਵਰਗਾ ਯਾਰ, ਛੱਲਾ, ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ, ਮਾਣ ਨਾ ਕਰੀਂ, ਇੱਕ ਯਾਦ ਪੁਰਾਣੀ, ਅੱਲਾ ਵੇ ਆਦਿ ਮਸ਼ਹੂਰ ਗੀਤ ਸੁਣਾਏ ਅਤੇ ”ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਸੋਹਣੇ” ਗਾ ਕੇ ਪੌਪ ਸ਼ੋਅ ਦੀ ਸ਼ਾਮ ਨੂੰ ਸਿਖ਼ਰਾਂ ‘ਤੇ ਪਹੁੰਚਾ ਦਿੱਤਾ।
ਇਸ ਤੋਂ ਬਾਅਦ ਉੱਘੇ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਇੱਕ ਤਾਰੇ ਵਾਲਾ ਬਾਬਾ ਤੋਂ ਸ਼ੁਰੂ ਕਰਕੇ ਆਪਣੇ ਹਿੱਟ ਗੀਤਾਂ ਦੀ ਬੌਛਾਰ ਲਾਈ। ਬਾਵਾ ਨੇ ਸਾਡੀ ਵਾਰੀ ਆਉਣ ਦੇ, ਮੈਂ ਤੇਰੀ-ਤੂੰ ਮੇਰਾ ਛੱਡ ਨਾ ਜਾਵੀਂ ਵੇ, ਗੋਰੇ ਗਿੱਟਿਆਂ ਨੂੰ ਕੀ ਕਰੀਏ, ਯਾਰੀ ਚੰਡੀਗੜ੍ਹ ਵਾਲੀਏ, ਮਾਹੀਆ, ਤੇਜੀ ਵੇ ਡਰਾਇਵਰਾ, ਰੋਟੀ ਖਾ ਕੇ ਦਰਸ਼ਕਾਂ ਦਾ ਪਿਆਰ ਅਤੇ ਦੀਆਂ ਤਾੜੀਆਂ ਬਟੋਰੀਆਂ ਤੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕੀਤਾ।
ਜਸ਼ਨ ਸਿੰਘ ਤੇ ਰਣਜੀਤ ਬਾਵਾ ਨੇ ਆਪਣੇ ਸੁਨੇਹੇ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਇਸ ਵਿਰਾਸਤੀ ਮੇਲੇ ਇੱਕ ਬਹੁਤ ਚੰਗਾ ਉਪਰਾਲਾ ਦੱਸਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸਦੀ ਵਧਾਈ ਦਿੱਤੀ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਫੈਸਟੀਵਲ ਕਰਵਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਨੇ ਦੇਸ਼ ਦੇ ਦੂਸਰੇ ਵੱਡੇ ਉਤਸਵਾਂ ਵਾਂਗ, ਕੌਮਾਂਤਰੀ ਪੱਧਰ ‘ਤੇ ਆਪਣੀ ਜਗ੍ਹਾ ਬਣਾਈ ਹੈ, ਜਿਸ ਨਾਲ ਪਟਿਆਲਾ ਵੀ ਸੈਰ ਸਪਾਟੇ ਦੇ ਕੇਂਦਰ ਵਜੋਂ ਉਭਰ ਰਿਹਾ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਹੈਰੀਟੇਜ਼ ਫੈਸਟੀਵਲ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੀ ਵੱਡਮੁੱਲੀ ਵਿਰਾਸਤ ਤੋਂ ਜਾਣੂ ਕਰਵਾਉਣ ਦਾ ਵੱਡਾ ਜ਼ਰੀਆ ਬਣਿਆ ਹੈ ਅਤੇ ਅੱਜ ਪੇਸ਼ ਕੀਤੀ ਗਈ ਸਾਫ਼ ਸੁਥਰੀ ਗਾਇਕੀ ਨੇ ਸਾਨੂੰ ਸਾਡੀ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਸੰਗੀਤ ਰਾਹੀਂ ਆਪਣੇ ਜੀਵਨ ਨੂੰ ਸੱਚ ਅਤੇ ਉੱਚਾ ਰੱਖਣ ਦਾ ਸੰਦੇਸ਼ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਡੀ ਵੱਡਮੁੱਲੀ ਵਿਰਾਸਤ ਨੂੰ ਸੰਭਾਲਣ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ।
ਚੇਤੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਿਛਲੀ ਸਰਕਾਰ ਸਮੇਂ ਵਿਰਾਸਤੀ ਉਤਸਵ ਮਨਾਉਣੇ ਸ਼ੁਰੂ ਕੀਤੇ ਗਏ ਸਨ ਅਤੇ ਪਟਿਆਲਾ ਵਿਖੇ ਲਗਾਤਾਰ ਅਜਿਹੇ ਉਤਸਵ ਕਰਵਾਏ ਗਏ ਪਰੰਤੂ ਪਿਛਲੀ ਸਰਕਾਰ ਸਮੇਂ ਇਹ ਉਤਸਵ ਬੰਦ ਕਰ ਦਿੱਤੇ ਗਏ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ੍ਰੀਮਤੀ ਪਰਨੀਤ ਕੌਰ ਵੱਲੋਂ ਕੀਤੀ ਗਈ ਵਿੇਸ਼ਸ਼ ਪਹਿਲਕਦਮੀ ਸਦਕਾ ਇਹ ਉਤਸਵ ਮੁੜ ਤੋਂ ਸੁਰਜੀਤ ਹੋਇਆ ਹੈ।
ਇਸ ਉਤਸਵ ਦੇ ਚੱਲਦਿਆਂ ਪਟਿਆਲਾ ਸ਼ਹਿਰ ‘ਚ ਪਿਛਲੇ 6 ਦਿਨਾਂ ਤੋਂ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਮੂਹ ਪਟਿਆਲਵੀਆਂ ਅਤੇ ਹੋਰਨਾਂ ਥਾਵਾਂ ਤੋਂ ਇੱਥੇ ਪੁੱਜੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸ਼ੀਸ ਮਹਿਲ ਵਿਖੇ ਚੱਲ ਰਿਹਾ ਕਰਾਫ਼ਟ ਮੇਲਾ 5 ਮਾਰਚ ਤੱਕ ਲਗਾਤਾਰ ਜਾਰੀ ਰਹੇਗਾ।
ਜਿਕਰਯੋਗ ਹੈ ਕਿ ਜਸ਼ਨ ਸਿੰਘ, ਕਰੀਬ 30 ਸਾਲ ਪਹਿਲਾਂ ‘ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਸੋਹਣੇ’ ਗਾਉਣ ਵਾਲੇ ਉੱਘੇ ਗਾਇਕ ਸ੍ਰੀ ਹਰਦੀਪ ਸਿੰਘ ਗਿੱਲ ਦੇ ਪੁੱਤਰ ਹਨ। ਜਿੰਮੀ ਸ਼ੇਰਗਿੱਲ ਦੀ ਪੰਜਾਬੀ ਫ਼ਿਲਮ ‘ਰੰਗੀਲੇ’ ਵਿੱਚ ਪਲੇਅ ਬੈਕ ਸਿੰਗਰ ਵਜੋਂ ‘ਇਸ਼ਕੇ ਦੀ ਚੇਨ ਟੁੱਟ ਗਈ, ਦਿਲ ਦੇ ਕੁੱਤੇ ਫੇਲ ਹੋ ਗਏ’ ਅਤੇ ਐਮ.ਟੀ.ਵੀ ਦੇ ਕੋਕ ਸਟੂਡੀਓ ‘ਚ ‘ਅੱਲਾ ਵੇ, ਮੌਲਾ ਵੇ’ ਨਾਲ ਧਮਾਲਾਂ ਪਾਉਣ ਵਾਲੇ ਜਸ਼ਨ ਸਿੰਘ ਨੇ ਸ੍ਰੀ ਮਹੇਸ਼ ਭੱਟ ਦੀ ਫ਼ਿਲਮ ‘ਦੁਸ਼ਮਣ’ ‘ਚ ਵੀ ਭੂਮਿਕਾ ਨਿਭਾਈ ਹੈ।
ਜਦੋਂਕਿ ਅੱਧੀ ਦਰਜਨ ਤੋਂ ਵਧੀਕ ਐਲਬਮਾਂ ‘ਚ ਗਾਉਣ ਵਾਲਾ ਗਾਇਕ ਤੇ ਅਦਾਕਾਰ ਰਣਜੀਤ ਬਾਵਾ, ਮਿੱਟੀ ਦਾ ਬਾਵਾ, ਜਿਸਨੂੰ ਬੈਸਟ ਵਰਲਡ ਅਵਾਰਡ ਤੇ ਬ੍ਰਿਟ ਏਸ਼ੀਆ ਅਵਾਰਡ ਮਿਲਿਆ, ਜੱਟ ਦੀ ਅਕਲ ਨਾਲ ਮਸ਼ਹੂਰ ਹੋਇਆ ਸੀ। ਇਸ ਤੋਂ ਬਿਨ੍ਹਾਂ ਤੁਫ਼ਾਨ ਸਿੰਘ ‘ਤੇ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਕੇ ਅਦਾਕਾਰੀ ਅਤੇ ਸੰਗੀਤ ਦੀ ਦੁਨੀਆਂ ‘ਚ ਨਾਮ ਕਮਾਇਆ ਹੈ।
ਪੌਪ ਗਾਇਕੀ ਦੇ ਇਸ ਸਮਾਰੋਹ ‘ਚ ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ੍ਰੀ ਸੰਤ ਬਾਂਗਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਦਿਹਾਤੀ ਕਾਂਗਰਸ ਪ੍ਰਧਾਨ ਸ੍ਰੀ ਗੁਰਦੀਪ ਸਿੰਘ ਊਂਟਸਰ, ਮਹਿਲਾ ਕਾਂਗਰਸ ਪ੍ਰਧਾਨ ਸ੍ਰੀਮਤੀ ਕਿਰਨ ਢਿੱਲੋਂ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਤੇ ਸ੍ਰੀ ਰਜੇਸ਼ ਸ਼ਰਮਾ, ਸ੍ਰੀ ਬਲਵਿੰਦਰ ਸਿੰਘ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿੰਤੀ ਸੰਗਰ, ਸੋਨੂ ਸੰਗਰ, ਸਮੂਹ ਕੌਂਸਲਰ, ਗਗਨਦੀਪ ਸਿੰਘ ਜੌਲੀ ਜਲਾਲਪੁਰ, ਨਿਰਭੈ ਸਿੰਘ ਮਿਲਟੀ, ਯੂਥ ਕਾਂਗਰਸ ਪ੍ਰਧਾਨ ਸ੍ਰੀ ਅਨੁਜ ਖੋਸਲਾ, ਸ੍ਰੀ  ਸੰਦੀਪ ਮਲਹੋਤਰਾ, ਸ੍ਰੀ ਅਤੁਲ ਜੋਸ਼ੀ, ਸ੍ਰੀ ਕੇ.ਕੇ. ਸਹਿਗਲ, ਸ੍ਰੀ ਸੋਨੂ ਸੰਗਰ, ਸੁਰਿੰਦਰ ਸਿੰਘ ਘੁੰਮਣ, ਡਾ. ਦਰਸ਼ਨ ਸਿੰਘ, ਰਜਿੰਦਰ ਸ਼ਰਮਾ, ਸ੍ਰੀ ਹਰਵਿੰਦਰ ਸਿੰਘ ਨਿੱਪੀ, ਮਹਿਲਾ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਇੰਦਰਜੀਤ ਕੌਰ, ਸ. ਰਵਿੰਦਰ ਸਿੰਘ ਸਵੀਟੀ, ਜੀਓਜੀ ਦੇ ਪਟਿਆਲਾ ਮੁਖੀ ਬ੍ਰਿਗੇਡੀਅਰ ਡੀ.ਐਸ. ਗਰੇਵਾਲ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਪੂਨਮਦੀਪ ਕੌਰ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਐਸ.ਪੀ. (ਐਚ) ਨਵਨੀਤ ਸਿੰਘ ਬੈਂਸ, ਸ੍ਰੀਮਤੀ ਰਵਜੋਤ ਕੌਰ ਗਰੇਵਾਲ, ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ, ਸੰਯੁਕਤ ਕਮਿਸ਼ਨਰ ਅਵਿਕੇਸ਼ ਕੁਮਾਰ, ਲਾਲ ਵਿਸ਼ਵਾਸ਼, ਪੀ.ਸੀ.ਐਸ. ਟ੍ਰੇਨੀ ਜਸਲੀਨ ਕੌਰ, ਜੁਡੀਸ਼ੀਅਲ, ਸਿਵਲ ਤੇ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਪਟਿਆਲਾ ਵਾਸੀਆਂ ਤੇ ਕਲਾ ਪ੍ਰੇਮੀਆਂ ਸਮੇਤ ਨੇ ਸ਼ਿਰਕਤ ਕਰਕੇ ਇਸ ਪੌਪ ਸ਼ੋਅ ਦਾ ਅਨੰਦ ਮਾਣਿਆ।

Leave a Reply

Your email address will not be published. Required fields are marked *