ਪਟਿਆਲਾ ਚ ਝੁੱਗੀ ਝੌਂਪੜੀਆਂ ਦੀਆਂ ਮਹਿਲਾਵਾ ਨਾਲ ਮਹਿਲਾ ਦਿਵਸ ਮਨਾਇਆ।

ਪਟਿਆਲਾ ਵਿਚ ਮਹਿਲਾ ਦਿਵਸ ਧੂਮ ਧਾਮ ਨਾਲ ਰਾਜਸਥਾਨੀ ਬਾਜੀਗਰ ਮੁਹੱਲੇ ਵਿਚ ਮਨਾਇਆ ਗਿਆ।ਇਸ ਸਮਾਗਮ ਵਿਚ ਵਿਸੇਸ ਤੋਰ ਤੇ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਨੇ ਸ਼ਿਰਕਤ ਕੀਤੀ। ਉਨ੍ਹਾਂ ਮਹਿਲਾਵਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਜਿਸ ਘਰ ਵਿੱਚ ਨਾਰੀ ਦਾ ਅਪਮਾਨ ਹੁੰਦਾ ਹੈ ਉਸ ਘਰ ਵਿੱਚ ਕਦੇ ਬਰਕਤ ਨਹੀਂ ਹੁੰਦੀ।

ਇਨਸਾਨ ਚਾਹੇ ਜਿਨ੍ਹਾਂ ਸਫਲ ਹੋ ਜਾਵੇ ਹਰ ਇਨਸਾਨ ਦੀ ਸਫਲਤਾ ਦੇ ਪਿੱਛੇ ਇੱਕ ਔਰਤ ਦਾ ਹੀ ਹੱਥ ਹੁੰਦਾ ਹੈ। ਇਸ ਮੌਕੇ ਰਾਜਵਿੰਦਰਾ ਸਕੂਲ ਬਿਸ਼ਨ ਨਗਰ ਦੀ ਪ੍ਰਿਸੀਪਲ ਰੇਨੂੰ ਕੋਮਲ ਨੇ ਕਿਹਾ ਕਿ ਔਰਤ ਸਮਾਜ ਦਾ ਅਨਿੱਖੜਵਾ ਅੰਗ ਹੈ। ਔਰਤ ਸੰਜੀਦਗੀ, ਸਹਿਣਸ਼ਕਤੀ, ਦ੍ਰਿੜਤਾ, ਹਮਦਰਦੀ ਅਤੇ ਪ੍ਰਤੀਬੱਧਤਾ ਦਾ ਸੁਮੇਲ ਹੈ ਅਤੇ ਪਰਿਵਾਰ ਦੇ ਨਾਲ ਨਾਲ ਮਮੁੱਚੇ ਸਮਾਜ ਦਾ ਧੁਰਾ ਹੈ।
ਪਟਿਆਲਾ ਬਿਊਟੀ ਕਲੱਬ ਦੇ ਪ੍ਰਧਾਨ ਜਸਪਾਲ ਕਟਾਰੀਆ ਨੇ ਕਿਹਾ ਕਿ ਇਸ ਮਹਿਲਾ ਦਿਵਸ ਨੂੰ ਮਨਾਉਣ ਲਈ ਆਮ ਤੌਰ ਤੇ ਨਾਮੀ-ਗਰਾਮੀ ਹਸਤੀਆ ਨੂੰ ਸਨਮਾਨਿਤ ਕੀਤਾ ਜਾਦਾ ਹੈ ਪ੍ਰੰਤੂ ਇਸ ਮੁਹੱਲੇ ਵਿਚ ਗਰੀਬ ਔਰਤਾਂ ਗਰੀਬੀ ਵਿਚ ਰਹਿ ਕੇ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੀਆਂ ਹਨ ਅਤੇ ਆਪਣੇ ਬੱਚਿਆ ਨੂੰ ਪੜ੍ਹਾ ਵੀ ਰਹੀਆ ਹਨ ਇਸ ਲਈ ਸਨਮਾਨ ਦੀਆ ਹੱਕਦਾਰ ਇਹ ਔਰਤਾਂ ਵੀ ਹਨ।ਸਮਾਜ ਸੇਵਕ ਮੈਡਮ ਸਰੋਜ ਰੰਗਾ ਨੇ ਕਿਹਾ ਕਿ ਔਰਤਾ ਨੂੰ ਆਦਮੀਆ ਦੇ ਬਰਾਬਰ ਹਰ ਇਕ ਖੇਤਰ ਵਿਚ ਸਾਮਾਨ ਦਰਜਾ ਦਿੱਤਾ ਜਾਵੇ। ਉਹਨਾ ਕਿਹਾ ਕਿ ਨਾਰੀ ਮਰਦਾਂ ਤੋ ਕਾਫੀ ਪਿਛੇ ਹੈ ਇਸੇ ਲਈ ਨਾਰੀ ਜਾਤੀ ਨੂੰ ਆਪਣੇ ਅਧਿਕਾਰ ਪ੍ਰਤੀ ਜਾਣੂ ਕਰਵਾਉਣ ਲਈ ਇਹ ਦਿਵਸ ਹਰ ਸਾਲ ਮਨਾਇਆ ਜਾਦਾ ਹੈ ਇਸ ਮੌਕੇ ਪਟਿਆਲਾ ਬਿਊਟੀ ਕਲੱਬ ਦੇ ਸਰਪ੍ਰਸਤ ਹਰਨੇਕ ਸਿੰਘ ਮਹਿਲ, ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਅੱਜ ਵੀ ਗਰੀਬ ਮਹਿਲਾਵਾਂ ਗਰੀਬੀ ਵਿਚ ਰਹਿੰਦੇ ਹੋਏ ਆਪਣੇ ਪਰਿਵਾਰ ਦਾ ਮਿਹਨਤ ਮਜਦੂਰੀ ਕਰਕੇ ਗੁਜਾਰਾ ਕਰ ਰਹਆਂ ਹਨ ਇਸ ਮੌਕੇ ਇੰਟਰ ਨੈਸ਼ਨਲ ਹਿਉਮਨ ਰਾਈਟਸ ਆਰਗਨਾਈਜੇਸ਼ਨ ਫਾਰ ਪੁਲਿਸ ਪਬਲਿਕ ਪ੍ਰੈਸ ਦੇ ਚੇਅਰਮੈਨ ਪਰਵੀਨ ਕੋਮਲ ਨੇ ਕਿਹਾ ਕਿ ਜਲਦੀ ਹੀ ਰਾਜਸਥਾਨੀ ਕਿਰਤੀ ਮਹਿਲਾਵਾਂ ਨੂੰ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਲੋਂ ਮਜਦੂਰੀ ਕਰ ਰਹੀਆ ਮਹਿਲਾਵਾ ਲਈ ਚਲਾਈਆਂ ਜਾ ਰਹੀਆ ਲੋਕ ਭਲਾਈ ਸਕੀਮਾਂ ਵਿਚ ਜਿਲ੍ਹਾ ਪ੍ਰਸ਼ਾਸਨ ਨੂੰ ਨਾਲ ਲੈਕੇ ਝੁੱਗੀ ਝੋਪੜੀਆਂ ਵਿਚ ਰਹਿ ਰਹੀਆਂ ਮਜਦੁਰੀ ਕਰਨ ਵਾਲੀਆਂ ਮਹਿਲਾਵਾ ਨੂੰ ਜਲਦੀ ਹੀ ਹਰ ਸਭੰਵ ਮਦਦ ਕੀਤੀ ਜਾਵੇਗੀ । ਪ੍ਰੋਗਰਾਮ ਦੇ ਅਖੀਰ ਵਿਚ ਵੱਖ-ਵੱਖ ਖੇਤਰ ਵਿਚ ਮਿਹਨਤ ਕਰਨ ਵਾਲੀਆਂ ਮਹਿਲਾਵਾਂ ਨੂੰ ਫੁੱਲਾਂ ਦੇ ਹਾਰ ਪਾਕੇ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਮਹਿਲਾਵਾਂ ਨੂੰ ਮਹਿਲਾ ਦਿਵਸ ਦੀ ਖੁਸ਼ੀ ਵਿਚ ਲੱਡੂ ਵੱਡੇ ਗਏ । ਇਸ ਮੌਕੇ ਹੋਰਨਾ ਤੋ ਇਲਾਵਾ ਰਾਜਸਥਾਨੀ ਮੁਹੱਲੇ ਦੇ ਪ੍ਰਧਾਨ ਸਵੀਰ ਖਾਨ, ਸਰਵਨ, ਸੇਰੂ, ਬੱਬਲੂ ਸਗਲੀਅਰ, ਲਖਨ, ਰਾਇਸ, ਪੱਪੂ, ਸਲੀਮ, ਭਗਦੀ, ਬਟੁਲ, ਸੀਤਾ, ਕਮਲਾ, ਅਸੀਨਾ, ਰਾਜੀ, ਆਦਿ ਹਾਜਰ ਸਨ। ਸਮਾਗਮ ਦੇ ਆਖੀਰ ਵਿੱਚ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਫੋਟੋ : ਪਟਿਆਲਾ ਬਿਊਟੀ ਕਲੱਬ ਵੱਲੋਂ ਰਾਜਸਥਾਨੀ ਮੁਹੱਲੇ ਵਿਚ ਮਹਿਲਾ ਦਿਵਸ ਮੌਕੇ ਕਲੱਬ ਪ੍ਰਧਾਨ ਜਸਪਾਲ ਕਟਾਰੀਆ ਪੰਜਾਬ ਸ਼ੋਸ਼ਲ ਵੈਲਫੇਅਰ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਸਰੋਜ ਰੰਗਾ ਰੇਣੂ, ਕੋਮਲ, ਮਹਿਲਾਵਾ ਨੂੰ ਸਨਮਾਨਿਤ ਕਰਦੇ ਹੋਏ।

Leave a Reply

Your email address will not be published. Required fields are marked *