ਐਸ ਐਸ ਪੀ ਪਟਿਆਲਾ ਨੇ ਕਿਹਾ ਚੁੱਕਦੋ ਫੱਟੇ:ਪਟਿਆਲਾ ਪੁਲਿਸ ਨੇ ਚੁੱਕ ਲਿਆ ਸ਼ਰਾਬ ਮਾਫੀਆ ਸਰਗਨਾ-ਅਰੈਸਟ

ਐਸ ਐਸ ਪੀ ਪਟਿਆਲਾ ਸ੍ਰੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕੀਤੀ ਗਈ ਕਾਰਵਾਈ ਉਪਰੰਤ ਨਾਜਾਇਜ ਨਕਲੀ ਸ਼ਰਾਬ ਬਣਾਕੇ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਨ ਅਤੇ ਸਰਕਾਰੀ ਖਜ਼ਾਨੇ ਨੂੰ ਲੱਖਾਂ ਦਾ ਚੂਨਾ ਲਾਉਣ ਵਾਲੇ ਦਿਪੇਸ਼ ਕੁਮਾਰ ਨੂੰ ਪਟਿਆਲਾ ਪੁਲਿਸ ਨੇ ਕਾਬੂ ਕਰ ਲਿਆ ਹੈ। ਰਾਜਪੁਰਾ ਸ਼ਹਿਰ ਵਿਖੇ ਕੀਤੇ ਗਏ ਇੱਕ ਵਿਸ਼ੇਸ਼ ਅਪਰੇਸ਼ਨ ਦੌਰਾਨ ਸ਼ੰਭੂ ਥਾਣੇ ਅਧੀਨ ਪਿੰਡ ਗੰਡੀਆਂ ਵਿਚ ਚਲਾਈ ਜਾ ਰਹੀ ਨਕਲੀ ਸ਼ਰਾਬ ਦੀ ਫੈਕਟਰੀ ਦਾ ਸਰਗਨਾ ਦਿਪੇਸ਼ ਕੁਮਾਰ ਮੁਕੱਦਮਾਂ ਨੰਬਰ 54 ਜੇਰ ਧਾਰਾ 61 ਐਕਸਾਇਜ਼ ਐਕਟ 420,465,468,471,120 ਬੀ,188,269 ਆਈ ਪੀ ਸੀ ਅਤੇ 10 ਡਿਜਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਸ਼ੰਭੂ ਥਾਣਾ ਪਟਿਆਲਾ ਨੂੰ ਲੋੜੀਂਦਾ ਸੀ

Leave a Reply

Your email address will not be published. Required fields are marked *