ਟੋਲ ਪਲਾਜਾ ਵਰਕਰ ਯੂਨੀਅਨ ਅਤੇ ਟੋਲ ਪਲਾਜਾ ਮੈਨੇਜਮੈਂਟ ਨੇ ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦਿਆਂ ਕੀਤਾ ਸਨਮਾਨ ਸਮਾਰੋਹ

ਟੋਲ ਪਲਾਜਾ ਵਰਕਰ ਯੂਨੀਅਨ ਅਤੇ ਟੋਲ ਪਲਾਜਾ ਮੈਨੇਜਮੈਂਟ ਨੇ ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦਿਆਂ ਕੀਤਾ ਸਨਮਾਨਿਤ ਸਮਾਰੋ

ਸ਼ਹੀਦਾਂ ਦੀ ਲਾਮਿਸਾਲ ਕੁਰਬਾਨੀ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ

ਕਲ੍ਹ ਸੁਤੰਤਰਤਾ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ।

ਅੱਜ ( ) ਨੈਸ਼ਨਲ ਹਾਈਵੇ ਪਟਿਆਲਾ ਉੱਪਰ ਪੈਂਦੇ ਧਰੇੜੀ ਜੱਟਾ ਟੋਲ ਪਲਾਜਾ ਤੇ ਵਰਕਰ ਯੂਨੀਅਨ ਅਤੇ ਟੋਲ ਮੈਨੇਜਮੈਂਟ ਵਲੋਂ ਸਾਂਝੇ ਤੌਰ ਤੇ ਸੁਤੰਤਰਤਾ ਦਿਵਸ ਦਿਹਾੜੇ ਨੂੰ ਸਮਰਪਿਤ ਸਨਮਾਨਿਤ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਟੋਲ ਪਲਾਜਿਆਂ ਵਰਕਰਾਂ ਦੀਆਂ ਯੂਨੀਅਨਾਂ ਦੇ ਮੈਂਬਰਾਂ ਹਿੱਸਾ ਲਿਆ ਇਸ ਮੌਕੇ ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ,ਟੋਲ ਪਲਾਜਾ ਕੰਪਨੀ ਦੇ ਐਮ,ਡੀ, ਪਵਨ ਵੈਸਲਾ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੁਵਾਰਕਾ ਦਿੱਲੀ ਤੋਂ ਮੈਨੇਜਰ ਸਰਮਾ ਜੀ, ਟੋਲ ਪਲਾਜਾ ਮੈਨੇਜਰ ਸੀਸੂਪਾਲ ਵਿਸੇਸ਼ ਤੌਰ ਤੇ ਉਪਸਤਿਤ ਹੋਏ ਇਸ ਮੌਕੇ ਸ਼ਹੀਦਾਂ ਦੀ ਲਾਮਿਸਾਲ ਕੁਰਬਾਨੀ ਨੂੰ ਯਾਦ ਕਰਦੇ ਹੋਏ ਸਰਧਾ ਦੇ ਫੁੱਲ ਭੇਂਟ ਕੀਤੇ ਗਏ , ਸਮੂਹ ਯੂਨੀਅਨ ਦੇ ਮੈਂਬਰਾਂ ਅਤੇ ਮੈਨੇਜਮੈਂਟ ਨੂੰ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਕਰੋਨਾਂ ਮਾਹਾਮਾਰੀ ਦੌਰਾਨ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਟੋਲ ਪਲਾਜਾ ਵਰਕਰਜ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਨੇ ਕਿਹਾ ਕਿ ਇਹ ਕਿ ਸੁਤੰਤਰਤਾ ਸਨਮਾਨਿਤ ਸਮਾਰੋਹ ਵਰਕਰਾਂ ਅਤੇ ਮੈਨੇਜਮੈਂਟ ਭਾਈਚਾਰਿਕ ਸਾਂਝ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਟੋਲ ਪਲਾਜਾ ਕੰਪਨੀ ਵਲੋਂ ਵਰਕਰਾਂ ਨੂੰ ਕਰੋਨਾਂ ਮਾਹਾਮਾਰੀ ਦੌਰਾਨ ਦਿੱਤੀਆਂ ਸੇਵਾਵਾਂ ਸ਼ਲਾਘਾਯੋਗ ਹਨ । ਉਨ੍ਹਾਂ ਕੰਪਨੀ ਵਲੋਂ ਵਰਕਰਾਂ ਨੂੰ ਕਰੋਨਾਂ ਦੌਰਾਨ ਦਿੱਤੀਆਂ ਤਨਖਾਹਾਂ, ਭੱਤੇ, ਛੁੱਟੀਆਂ ਸਹੂਲਤਾਂ ਆਦਿ ਤੇ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਵਰਕਰਾਂ ਅਤੇ ਮੈਨੇਜਮੈਂਟ ਭਾਈਚਾਰਿਕ ਸਾਂਝ ਹੀ ਭਵਿੱਖ ਵਿੱਚ ਅਗਾਊਂ ਵਧੋ ਸੋਚ ਨੂੰ ਦਰਸਾਉਂਦੀ ਹੈ । ਇਸ ਮੌਕੇ ਸਾਬਕਾ ਮੰਡੀ ਬੋਰਡ ਚੇਅਰਮੈਨ ਭੁਪਿੰਦਰ ਸਿੰਘ,ਜਗਰੂਪ ਸਿੰਘ ਸੇਰਾ, ਅਸਿਸਟੈਂਟ ਮੈਨੇਜਰ ਸੁਕਲਾ, ਸਮਾਣਾ ਟੋਲ ਵਰਕਰ ਯੂਨੀਅਨ ਪ੍ਰਧਾਨ ਅਮਰਜੀਤ ਸਿੰਘ, ਕਾਲਾ ਝਾੜ ਟੋਲ ਪਲਾਜਾ ਗੁਰਧਿਆਨ ਸਿੰਘ, ਧਰੇੜੀ ਜੱਟਾ ਟੋਲ ਪਲਾਜਾ ਪ੍ਰਧਾਨ ਚਮਨਲਾਲ, ਜੋਗਿੰਦਰ ਸਿੰਘ,ਗੁਰਸੇਵਕ ਸਿੰਘ,ਨਰੈਣ ਸਿੰਘ, ਜਸਵੀਰ ਸਿੰਘ,ਨਰਿੰਦਰ ਸਿੰਘ,ਸੁਖਵਿੰਦਰ ਸਿੰਘ, ਦੇਵ ਸਿੰਘ,ਅਸੀਸ ਕੁਮਾਰ, ਰਾਮ ਕਿਸੋਰ,ਸੁਖਵਿੰਦਰ ਸਿੰਘ,ਕਾਲਾ ਸਿੰਘ,ਜਸਵੀਰ ਸਿੰਘ,ਪ੍ਰੀਤਮ ਸਿੰਘ,ਅਵਤਾਰ ਸਿੰਘ,

Leave a Reply

Your email address will not be published. Required fields are marked *