ਕਾਂਗਰਸੀ ਸਰਪੰਚ ਦਰਸ਼ਨ ਸਿੰਘ ਦੇ ਪੁੱਤਰ ਰਾਜ ਕੁਮਾਰ ਤੇ ਨਸ਼ਾ ਤਸਕਰਾਂ ਵਲੋਂ ਕਾਤਲਾਨਾ ਹਮਲੇ ਦੀ ਨਿੰਦਾ

ਪਿੰਡ ਮੈਨ ਦੇ ਮੌਜੂਦਾ ਕਾਂਗਰਸੀ ਸਰਪੰਚ ਦਰਸ਼ਨ ਸਿੰਘ ਦੇ ਪੁੱਤਰ ਰਾਜ ਕੁਮਾਰ ਤੇ ਨਸ਼ਾ ਤਸਕਰਾਂ ਵਲੋਂ ਕਾਤਲਾਨਾ ਹਮਲੇ ਦੀਆਂ ਚਾਰੋਂ ਪਾਸੇ ਸਖਤ ਨਿੰਦਿਆ ਕੀਤੀ ਜਾ ਰਹੀ ਹੈ । ਘਟਨਾ ਦੀ ਜਾਣਕਾਰੀ ਮਿਲਣ ਤੇ ਵੱਖ – ਵੱਖ ਸਮਾਜਿਕ ਜਥੇਬੰਦੀਆਂ ਪਰਿਵਾਰਕ ਮੈਂਬਰਾਂ ਦੇ ਤਾਲਮੇਲ ਚ ਹਨ . ਇਸ ਮੌਕੇ ਸਮਾਜ ਸੇਵੀ ਪਿੰਡ ਮੈਨ ਵਿਖੇ ਲਾਡੀ ਸਿੰਘ ਢੈਂਠਲ ਅਤੇ ਅਮਰਜੀਤ ਸਿੰਘ ਬੰਮਣਾ  ਪਹੁੰਚਕੇ ਪਰਿਵਾਰਕ ਮੈਂਬਰਾਂ ਨਾਲ ਗਲਬਾਤ ਕੀਤੀ । ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਵਿੱਚ ਲਗਾਤਾਰ ਸਰਪੰਚ ਤੇ ਹਮਲੇ ਹੋ ਰਹੇ ਸਨ ਪਰ ਪ੍ਰਸਾਸਨ ਕੁੰਭਕਰਨੀ ਨੀਂਦ ਸੁੱਤਾ ਰਿਹਾ ਜਿਸ ਦੇ ਸਿੱਟੇ ਵੱਜੋਂ ਹੁਣ ਸਰਪੰਚਾਂ ਦੇ ਪਰਿਵਾਰਾਂ ਨੂੰ ਵੀ ਇਹਨਾਂ ਨਸ਼ਾ ਤਸਕਰਾਂ ਦੀ ਗੁੰਡਾਗਰਦੀ ਦਾ ਸਿਕਾਰ ਹੋਣਾ ਪੈ ਰਿਹਾ ਹੈ ਦਿਨ ਦਿਹਾੜੇ ਨਸ਼ਾ ਤਸਕਰ ਅਤੇ ਸ਼ਰਾਰਤੀ ਅਨਸਰ ਪ੍ਰਸਾਸਨਿਕ ਸਹਿ ਹੇਠ ਹਨੇਰਗਰਦੀ ਮਚਾਈ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਹਲਕੇ ਵਿੱਚ ਸਰਕਾਰ ਦੀ ਕਿਰਕਰੀ ਹੋ ਰਹੀ ਹੈ ਮੁੱਖ ਮੰਤਰੀ ਦਾ ਸਹਿਰ ਹੋਣ ਦੇ ਬਾਵਜੂਦ ਵੀ ਨਸ਼ਾ ਤਸਕਰਾਂ ਦੇ ਹੌਂਸਲੇ ਬੁਲੰਦ ਹਨ ਜੋ ਕਿਸੇ ਵੀ ਵਖਤ ਘਟਨਾ ਨੂੰ ਅਣਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਹਨ ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਸਰਕਾਰ ਅਤੇ ਪ੍ਰਸਾਸਨ ਨੇ ਢੁੱਕਵੇ ਕਦਮ ਨਾ ਉਠਾਏ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਨਸ਼ ਤਸਕਰ ਅਨਸਰ ਵੱਡੀਆਂ ਵਾਰਦਾਤਾਂ ਦੇ ਆਦੀ ਹੋ ਜਾਣਗੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਹਲਕੇ ਵਿੱਚ ਸਰਪੰਚਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਕਿ ਜੋ ਲੋਕਾਂ ਦਾ ਵਿਸਵਾਸ ਸਰਕਾਰ ਤੇ ਬਣਿਆ ਰਹੇ ਅਤੇ ਲੋਕ ਤੰਤਰ ਦਾ ਘਾਣ ਨਾ ਹੋ ਸਕੇ

Leave a Reply

Your email address will not be published. Required fields are marked *