ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਧਨਜੇ ਨੇ ਐਸਐਸਟੀ ਨਗਰ ਪਟਿਆਲਾ ਦਾ ਕੀਤਾ ਦੌਰਾ
– ਹਸਪਤਾਲ ਲਈ ਲੰਬੇ ਸਮੇਂ ਤੋਂ ਖਾਲੀ ਪਈ 2500 ਗਜ਼ ਜਮੀਂਨ ਦਾ ਲਿਆ ਜਾਇਜ਼ਾ
– `ਆਪ` ਸਰਕਾਰ ਵਲੋਂ ਜਲਦ ਹੀ ਖਾਲੀ ਜਮੀਂਨ `ਤੇ ਬਣਾਇਆ ਜਾਵੇਗਾ ਸੁਪਰਸਪੈਸ਼ਲਿਟੀ ਹਸਪਤਾਲ: ਧਨਜੇ
ਪਟਿਆਲਾ : ਜਦੋਂ ਐਸਐਸਟੀ ਨਗਰ ਬਣਾਇਆ ਗਿਆ ਸੀ ਤਾਂ ਉਸ ਸਮੇਂ ਟਾਊਨ ਪਲਾਨਿੰੰਗ ਵਾਲਿਆਂ ਨੇ ਹਸਪਤਾਲ ਲਈ 2500 ਗਜ਼ ਦਾ ਪਲਾਟ ਦੀ ਜਗ੍ਹਾ ਖਾਲੀ ਛੱਡੀ ਗਈ ਸੀ ਤਾਂ ਉਹ ਪਲਾਟ ਖਾਲੀ ਹੈ ਜਿਹੜਾ ਕਿ ਉਸ ਵਿਚ ਹਸਪਤਾਲ ਹੀ ਬਣ ਸਕਦਾ ਹੈ। ਉਸ ਤੋਂ ਬਾਅਦ 6 ਵਾਰ ਸਰਕਾਰਾਂ ਬਦਲ ਚੁੱਕੀਆਂ ਹਨ ਪਰ ਪਿਛਲੀ ਸਰਕਾਰ ਨੇ ਇਸ ਨੂੰ ਵੇਚਣ ਦੀ ਵੀ ਕੋਸਿ਼ਸ਼ ਕੀਤੀ ਤੇ ਹੁਣ ਐਸਐਸਟੀ ਨਗਰ ਦੇ ਜੋ ਪ੍ਰਧਾਨ ਰਿਸ਼ੀ ਗਰਗ ਤੇ ਪ੍ਰਧਾਨ 500 ਗਜ਼ ਐਸਐਸਟੀ ਨਗਰ ਤਰਸੇਮ ਬਾਂਸਲ ਨੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼ਵਿੰਦਰ ਧਨਜੇ ਦੇ ਧਿਆਨ ਵਿਚ ਲਿਆਉਂਦਾ ਗਿਆ। ਇਸ ਉਪਰੰਤ ਉਨ੍ਹਾਂ ਭਰੋਸਾ ਦਿੱਤਾ ਕਿ ਇੱਕ ਮੈਰੋਡੰਮ ਹਲਕਾ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ.ਬਲਬੀਰ ਸਿੰੰਘ ਦੇ ਧਿਆਨ ਵਿਚ ਲਿਆ ਕੇ ਇਸ ਉਪਰ ਜਲਦ ਤੋਂ ਜਲਦ ਕੰਮ ਸ਼ੁਰੂ ਕਰਵਾਇਆ ਜਾਵੇਗਾ ਤੇ ਇਥੇ ਆਉਣ ਵਾਲੇ ਸਮੇਂ ਵਿਚ ਮਲਟੀਸਪੈਸ਼ਲਿਟੀ ਹੈਲਥ ਸੈਂਟਰ ਬਣਾਇਆ ਜਾਵੇਗਾ। ਇਸ ਮੌਕੇ ਪਾਰਟੀ ਦੇ ਪੁਰਾਣੇ ਵਲੰਟੀਅਰ ਤੇ ਮੁਹੱਲਾ ਵਾਸੀ ਭਗਵਾਨ ਦਾਸ, ਗੁਰਮੇਲ ਸਿੰਘ ਮਾਟੀ, ਦਲਜੀਤ ਸਿੰਘ, ਗਿਆਨ ਸਿੰਘ, ਰਾਮਚੰਦ ਰਾਮਾ, ਪ੍ਰਿੰਸ ਗੁਲਾਟੀ, ਬਾਬੂ ਰਾਮ, ਵਿਜੈ ਕੁਮਾਰ, ਰਾਮ ਆਸਰਾ, ਗੋਰਵ ਭਾਂਬਰੀ, ਪ੍ਰਵੀਨ ਕੁਮਾਰ ਆਦਿ ਹਾਜ਼ਰ ਸਨ।