ਪਟਿਆਲਾ ਜਿਲ੍ਹਾ ਚੈਸ ਐਸੋਸੀਏਸ਼ਨ ਵੱਲੋਂ ਸ਼ਤਰੰਜ ਮੁਕਾਬਲਾ 12 ਜੂਨ ਨੂੰ ਆਯੋਜਿਤ ਹੋਵੇਗਾ
ਪਟਿਆਲਾ ਜਿਲ੍ਹਾ ਚੈਸ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਲੋਹਿਤ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੰਸਥਾ ਵੱਲੋਂ ਪ੍ਰਧਾਨ ਡਾਕਟਰ ਰਮੇਸ਼ ਦੱਤ ਸ਼ਰਮਾ ਦੀ ਅਗਵਾਈ ਹੇਠ ਪਲੇ ਵੇਜ਼ ਸਕੂਲ ਪਟਿਆਲਾ ਨੇੜੇ ਲਾਹੌਰੀ ਗੇਟ ਵਿਖੇ 12 ਜੂਨ 2022 ਨੂੰ U-9 , 13, 17, 25 ਸ਼ਤਰੰਜ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹਨਾਂ ਮੁਕਾਬਲਿਆਂ ਵਿਚ ਭਾਗ ਲੈਣ ਦੇ ਚਾਹਵਾਨ ਲੜਕੇ ਲੜਕੀਆਂ ਆਪਣਾ ਚੈਸ ਬੋਰਡ , ਪੀਸ ਅਤੇ ਚੈਸ ਕਲਾਕ ਸ਼ਾਮਿਲ ਲੈ ਕੇ ਆ ਸਕਦੇ ਹਨ ਅਤੇ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ। ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਲਈ ਨਗਰ ਨਿਗਮ ਵੱਲੋਂ ਜਾਰੀ ਕੀਤਾ ਗਿਆ ਜਨਮ ਪ੍ਰਮਾਣਪੱਤਰ ਲੈ ਕੇ ਆਉਣਾ ਜਰੂਰੀ ਹੋਵੇਗਾ ਅਤੇ ਇਸ ਪ੍ਰਤੀਯੋਗਿਤਾ ਲਈ ਵਿਸ਼ਵ ਸ਼ਤਰੰਜ ਫੈਡਰੇਸ਼ਨ ਦੇ ਨਿਯਮ ਲਾਗੂ ਹੋਣਗੇ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਸ੍ਰੀ ਰਾਜੀਵ ਰਹੇਜਾ ਨਾਲ ਉਨ੍ਹਾਂ ਦੇ ਨੰਬਰ 94173 51670 ਤੇ ਸੰਪਰਕ ਕੀਤਾ ਜਾ ਸਕਦਾ ਹੈ।