ਮੁੱਖ ਮੰਤਰੀ ਭਗਵੰਤ ਮਾਨ ਦੀ ਸਖਤੀ ਤੋਂ ਤੰਗ ਆਏ ਗੈਂਗਸਟਰ ਹੁਣ ਵੜਨ ਲੱਗੇ ਮੰਤਰੀਆਂ ਦੀ ਬੁੱਕਲ ਵਿੱਚ

ਮੈਂ ਫਿਰਾਂ ਨੱਥ ਕਰਾਉਣ ਨੂੰ ਉਹ ਫਿਰੇ ਨੱਕ ਵਢਾਉਣ ਨੂੰ

ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੁਆਰਾ ਡੀ ਜੀ ਪੀ ਪੰਜਾਬ ਨੂੰ ਗੈਂਗਸਟਰਾਂ ਵਿਰੁੱਧ ਕਰੜੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾਣ ਦੇ ਮੱਦੇਨਜ਼ਰ ਪੰਜਾਬ ਦੇ ਕ੍ਰਿਮੀਨਲ ਕਿਸਮ ਦੇ ਅਨਸਰਾਂ ਵਿੱਚ ਭਾਜੜਾਂ ਪੈ ਗਈਆਂ ਹਨ ਪਰ ਹਾਲੇ ਵੀ ਅਜਿਹੇ ਸਮਾਜਵਿਰੋਧੀ ਤੱਤ ਅੰਦਰਖਾਤੇ ਆਪਣੀਆਂ ਕਰਤੂਤਾਂ ਲਈ ਸਜਾ ਤੋਂ ਬਚਣ ਲਈ ਕਈ ਤਰਾਂ ਦੇ ਹੱਥਕੰਡੇ ਆਪਣਾ ਰਹੇ ਹਨ ਅਤੇ ਹੇਠਲੇ ਰੈਂਕ ਦੇ ਪੁਲਿਸ ਅਧਿਕਾਰੀਆਂ ਉੱਪਰ ਜੁਰਮ ਵਿਰੁੱਧ ਕਾਰਵਾਈ ਨਾਂ ਕਰਨ ਲਈ, ਦਬਾਅ ਅਤੇ ਪ੍ਰਭਾਵ ਦਾ ਇਸਤੇਮਾਲ ਕਰਨ ਲਈ, ਮੰਤਰੀਆਂ ਅਤੇ ਵਿਧਾਇਕਾਂ ਨਾਲ ਤਸਵੀਰਾਂ ਖਿਚਵਾਕੇ ਇਹਨਾਂ ਤਸਵੀਰਾਂ ਦੀ ਆੜ ਵਿੱਚ, ਕਾਨੂੰਨੀ ਕਾਰਵਾਈ ਤੋਂ ਬਚਣ ਦੀਆਂ ਚੋਰ ਮੋਰੀਆਂ ਲੱਭ ਰਹੇ ਹਨ।ਅਜਿਹੀ ਇੱਕ ਮਿਸਾਲ ਪਟਿਆਲਾ ਜਿਲ੍ਹੇ ਵਿਖੇ ਵੇਖਣ ਵਿੱਚ ਆਈ ਹੈ। ਇਥੋਂ ਦੇ ਬਹੁਚਰਚਿਤ ਡੇਰਾ ਜੱਟਾਂ ਵਾਲਾ ਚੌਂਤਰਾ ਡਕੈਤੀ ਕਾਂਡ ਦੇ ਮੁੱਖ ਸਰਗਨਾ ਨਕਲੀ ਖੁਸਰੇ ਸਿਮਰਨ ਉਰਫ ਗਗਨਦੀਪ ਸਮਾਣੇ ਵਾਲੇ ਦੀਆਂ ਕਾਂਗਰਸੀ ਅਤੇ ਆਪ ਆਗੂਆਂ ਨਾਲ ਵਾਇਰਲ ਤਸਵੀਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਕਾਂਗਰਸ ਸਰਕਾਰ ਵੇਲੇ ਕੁਝ ਕਾਂਗਰਸੀ ਆਗੂਆਂ ਦੀ ਸ਼ਹਿ ਤੇ 70-80 ਗੁੰਡਿਆਂ ਦੇ ਗੈਂਗ ਦੀ ਅਗਵਾਈ ਕਰਦੇ ਹੋਏ ਨਕਲੀ ਖੁਸਰੇ ਸਿਮਰਨ ਨੇ ਪਟਿਆਲਾ ਦੇ ਜੱਟਾਂ ਵਾਲਾ ਚੌਂਤਰਾ ਡੇਰੇ ਦੀ ਜਾਇਦਾਦ ਅਤੇ ਬਿਰਤਾਂ ਨੂੰ ਤਿੰਨ ਕਰੋੜ ਰੁਪਏ ਵਿੱਚ ਕਿੰਨਰ ਗੁਰੂ ਸ਼ਬਨਮ ਮਹੰਤ ਅੰਬਾਲੇ ਵਾਲਿਆਂ ਨੂੰ ਵੇਚ ਦਿੱਤਾ ਅਤੇ 3 ਕਰੋੜ ਰੁਪਏ ਵਸੂਲ ਕੇ ਡੇਰੇ ਦਾ ਕਬਜਾ ਵੀ ਸ਼ਬਨਮ ਮਹੰਤ ਨੂੰ ਦੇ ਦਿੱਤਾ, ਪਰ ਬਾਅਦ ਵਿਚ ਬੇਈਮਾਨੀ ਕਾਰਣ ਸਿਮਰਨ ਨੇ ਹਰਿਆਣੇ ਦੇ ਅਪਰਾਧਿਕ ਵਿਅਕਤੀਆਂ ਦੀ ਮਦਦ ਨਾਲ 70-80 ਵਿਅਕਤੀਆਂ ਦਾ ਗੈਂਗ ਤਿਆਰ ਕਰ ਲਿਆ ਅਤੇ 25 ਮਈ 2021 ਨੂੰ ਸ਼ਬਨਮ ਮਹੰਤ ਦੇ ਡੇਰੇ 381/7 ਜੱਟਾਂ ਵਾਲਾ ਚੌਂਤਰਾ ਤੇ ਡਾਕਾ ਮਾਰਕੇ ਇੱਕ ਕਰੋੜ ਤੋਂ ਵੀ ਵੱਧ ਦੀ ਨਕਦੀ ਅਤੇ ਸੋਨਾ ਚਾਂਦੀ ਲੁੱਟ ਲਿਆ ਅਤੇ ਡੇਰੇ ਵਿਚ ਮੌਜੂਦ ਕਿੰਨਰਾਂ ਨੂੰ ਗੰਭੀਰ ਜ਼ਖਮੀ ਕਰ ਦਿਤਾ। ਡੇਰੇ ਵਿਚ ਮੌਜੂਦ ਬੇਜੁਬਾਨ ਪਸ਼ੂ ਪੰਛੀ ਕਤਲ ਕਰ ਦਿੱਤੇ ਗਏ ਅਤੇ ਹਵਾਈ ਫਾਇਰ ਕਰਕੇ ਦਹਿਸ਼ਤਗਰਦੀ ਨੂੰ ਅੰਜਾਮ ਦਿੱਤਾ ਗਿਆ। ਕੁਝ ਜਾਗਦੀ ਜ਼ਮੀਰ ਵਾਲੇ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਇਨਸਾਫ ਪਸੰਦੀ ਕਾਰਣ ਸ਼ਬਨਮ ਮਹੰਤ ਅਤੇ ਉਸਦੇ ਸ਼ਾਗਿਰਦਾਂ, ਪੂਨਮ ਮਹੰਤ ਵਗੈਰਾ ਨੂੰ ਇਨਸਾਫ ਮਿਲਿਆ ਅਤੇ ਨਕਲੀ ਖੁਸਰੇ ਸਿਮਰਨ ਦੇ ਖਿਲਾਫ, ਕੋਤਵਾਲੀ ਪਟਿਆਲਾ ਵਿਖੇ ਡਕੈਤੀ ਦੀ ਧਾਰਾ 395 ਅਤੇ ਨਕਲੀ ਐਵੀਡੈਂਸ ਤਿਆਰ ਕਰਨ ਸਮੇਤ ਲੁੱਟ ਖੋਹ ਅਗਵਾ ਵਰਗੀਆਂ ਸੰਗੀਨ ਧਾਰਾਵਾਂ ਦੇ ਤਹਿਤ ਐਫ ਆਈ ਆਰ ਨੰਬਰ 234 ਦਰਜ ਹੋ ਗਈ। ਇਸ ਤੋਂ ਬਾਅਦ ਨਕਲੀ ਖੁਸਰੇ ਸਿਮਰਨ ਨੇ ਇਸ ਕੇਸ ਵਿਚ ਗ੍ਰਿਫਤਾਰੀ ਤੋਂ ਬਚਣ ਲਈ, ਕਾਂਗਰਸੀ ਨੇਤਾ ਮੋਹਿਤ

ਮਹਿੰਦਰਾ ਅਤੇ ਨਵਜੋਤ ਸਿੰਘ ਸਿੱਧੂ ਨਾਲ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਚੰਨੀ ਨਾਲ ਵੀ ਨੇੜਤਾ ਕਾਇਮ ਕਰ ਕੇ ਅਧਿਕਾਰੀਆਂ ਨੂੰ ਭੰਬਲ ਭੂਸੇ ਵਿਚ ਪਾਇਆ।

ਸਾਬਕਾ ਕਾਂਗ ਰਸੀ ਵਿਧਾਇਕ ਮਦਨਲਾਲ ਜਲੀਲਪੁਰ ਤੋਂ ਵੀ ਇਸਨੇ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਨਾਲ ਵੀ ਆਪਣੀ ਨੇੜਤਾ ਵਾਲੇ ਵੀਡੀਓ, ਇਸ ਨਕਲੀ ਖੁਸਰੇ ਨੇ ਵਾਇਰਲ ਕਰਕੇ ਪੁਲਿਸ ਅਫਸਰਾਂ ਤੇ ਨਾਜਾਇਜ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ।

ਸੁਸਤ ਕਾਨੂੰਨੀ ਕਾਰਵਾਈ ਦਾ ਲਾਭ ਉਠਾਉਂਦੇ ਹੋਏ, ਨਕਲੀ ਖੁਸਰੇ ਸਿਮਰਨ ਨੇ ਆਪਣੇ ਗੈਂਗ ਨਾਲ ਵਾਰਦਾਤਾਂ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਸ਼ਬਨਮ ਮਹੰਤ ਦੇ ਰਾਜਪੁਰਾ ਡੇਰੇ ਤੇ ਵੀ ਹਮਲਾ ਕਰ ਦਿੱਤਾ, ਜਿਥੇ ਚੌਕਸ ਪੁਲਿਸ ਨੇ ਉਸ ਵਿਰੁੱਧ ਐਫ ਆਈ ਆਰ ਨੰਬਰ 132 ਦਰਜ ਕਰ ਦਿੱਤੀ।

ਨਕਲੀ ਖੁਸਰੇ ਸਿਮਰਨ ਨੇ ਇਥੇ ਹੀ ਬੱਸ ਨਹੀਂ ਕੀਤਾ , ਉਸਨੇ ਇਹਨਾਂ ਕੇਸਾਂ ਦੇ ਗਵਾਹਾਂ ਤੇ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਭੁੰਨਰਹੇੜੀ ਇਲਾਕੇ ਵਿੱਚ ਸਿਮਰਨ ਦੇ ਗੈਂਗ ਨੇ, ਪੂਨਮ ਮਹੰਤ ਦੇ ਚੇਲੇ ਚਿੰਕੀ ਉਰਫ ਸਵੀਟੀ ਨੂੰ ਦੌੜਾ ਦੌੜਾ ਕੇ ਸਿਰ ਵਿਚ ਸੱਟਾਂ ਮਾਰ ਕੇ ਕਤਲ ਕਰ ਦਿੱਤਾ। ਇਸ ਸਬੰਧੀ ਸਦਰ ਥਾਣਾ ਪਟਿਆਲਾ ਵਿਖੇ ਸਿਮਰਨ ਅਤੇ ਇਸਦੇ ਗੈਂਗ ਮੈਂਬਰਾਂ ਵਿਰੁੱਧ ਐਫ ਆਈ ਆਰ ਨੰਬਰ 243 ਦਰਜ ਹੋ ਗਈ। ਇਸ ਤੋਂ ਬਾਅਦ ਸਿਮਰਨ ਅਤੇ ਇਸਦੇ ਗੈਂਗ ਮੈਂਬਰਾਂ ਨੇ ਜ਼ੀਰਕਪੁਰ ਦੇ ਨੇੜੇ ਪੂਨਮ ਮਹੰਤ ਦੇ ਚੇਲੇ ਤਮੰਨਾ ਮਹੰਤ ਨੂੰ ਕੁੱਟਿਆ ਅਤੇ ਲੁੱਟਿਆ, ਜਿਸਦੀ ਐਫ ਆਈ ਆਰ ਨੰਬਰ 556 ਥਾਣਾ ਜ਼ੀਰਕਪੁਰ ਵਿਖੇ ਦਰਜ ਹੋ ਗਈ। ਲਿੰਗ ਕਟਾ ਕੇ ਨਾਮਰਦ ਬਣੇ ਇਸ ਨਕਲੀ ਖੁਸਰੇ ਸਿਮਰਨ ਨੂੰ ਇਸਦੇ ਉੱਚ ਸਿਆਸੀ ਰਸੂਖ ਕਾਰਣ ਹਾਲੇ ਤੱਕ ਗ੍ਰਿਫਤਾਰੀ ਤੋਂ ਬਚਾਇਆ ਜਾ ਰਿਹਾ ਹੈ।

ਹੁਣ ਡਕੈਤੀ ਅਤੇ ਕਤਲ ਦੇ ਆਰੋਪੀ ਇਸ ਨਕਲੀ ਖੁਸਰੇ ਨੇ ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਜੌੜੇ ਮਾਜਰਾ ਵਗੈਰਾ ਦੇ ਨਾਲ ਆਪਣੀਆਂ ਤਸਵੀਰਾਂ ਸੋਸ਼ਲ ਸਾਈਟਾਂ ਤੇ ਵਾਇਰਲ ਕਰ ਦਿੱਤੀਆਂ ਹਨ ਤਾਂਕਿ ਪੁਲਿਸ ਅਤੇ ਸਿਵਲ ਅਫਸਰਾਂ ਤੇ ਦਬਾਅ ਬਣਾਇਆ ਜਾ ਸਕੇ। ਅਜਿਹੀ ਹੀ ਹਰਕਤ ਇਸਨੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸੂਤਰਾਂ ਦਾ ਦੱਸਨਾ ਹੈ ਕਿ ਜਾਗਦੀ ਜ਼ਮੀਰ ਵਾਲੇ ਇਸ ਨੌਜਵਾਨ ਵਿਧਾਇਕ ਨੇ ਡਕੈਤੀ ਅਤੇ ਕਤਲ ਦੇ ਮਾਮਲੇ ਦੇ ਮੁੱਖ ਸਰਗਨਾ, ਇਸ ਨਕਲੀ ਖੁਸਰੇ ਨੂੰ ਇਹਨਾਂ ਸੰਗੀਨ ਜੁਰਮਾਂ ਤੋਂ ਬਚਾਉਣ ਵਿਚ ਮਦਦ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।

ਇਹ ਨਕਲੀ ਖੁਸਰਾ ਇਸ ਹੱਦ ਤੱਕ ਬੇਖੌਫ ਹੋ ਚੁੱਕਿਆ ਹੈ ਕਿ ਆਪਣੇ ਡਕੈਤੀ ਕਰਕੇ ਲੁੱਟੇ ਗਏ ਲੱਖਾਂ ਰੁਪਏ ਨਾਲ ਆਪਣੀ ਵੀਡੀਓ ਵੀ ਬਣਾਕੇ ਪੀੜਤਾਂ ਨੂੰ ਭੇਜਦਾ ਹੈ,ਜਿਸਤੋਂ ਜਾਪਦਾ ਹੈ ਕਿ ਉਹ ਹਰ ਕਾਨੂੰਨ ਤੋਂ ਉੱਪਰ ਹੈ ਅਤੇ ਜ਼ੁਰਮ ਦੀ ਦੁਨੀਆ ਵਿੱਚ ਉਸਦਾ ਸਿੱਕਾ ਚੱਲਦਾ ਹੈ। ਡਕੈਤੀ ਦਾ ਸ਼ਿਕਾਰ ਹੋਏ ਵਿਚਾਰੇ ਅਸਲੀ ਕਿੰਨਰਾਂ ਨੂੰ ਹਾਲੇ ਵੀ ਆਸ ਹੈ ਕਿ ਕਿਸੇ ਨਾ ਕਿਸੇ ਜਾਗਦੀ ਜ਼ਮੀਰ ਵਾਲੇ ਅਧਿਕਾਰੀ ਨੂੰ ਪਰਮਾਤਮਾ ਹਿੰਮਤ ਦੇਵੇਗਾ ਤਾਂ ਜੋ ਇਸ ਬੇਖੌਫ ਅਪਰਾਧਿਕ ਆਚਰਣ ਦੇ ਆਰੋਪੀ ਨੂੰ ਸਲਾਖਾਂ ਦੇ ਅੰਦਰ ਭੇਜਿਆ ਜਾ ਸਕੇ। ਭਾਰਤ ਦੇ ਕਿੰਨਰ ਭਾਈਚਾਰੇ ਨੇ ਇਸ ਨਕਲੀ ਖੁਸਰੇ ਨੂੰ ਛੇਕ ਦਿੱਤਾ ਹੈ ਅਤੇ ਇਸ ਪਰਲਿੰਗੀ ਦੇ ਅਟਕਣ ਮਟਕਨ ਨਾਲ ਗੁਮਰਾਹ ਹੋ ਕੇ ਅਤੇ ਇਸ ਦੇ ਮਾਇਆ ਜਾਲ ਵਿਚ ਫਸਕੇ, ਇਸ ਡਕੈਤੀ ਅਤੇ ਕਤਲ ਦੇ ਆਰੋਪੀ ਨਕਲੀ ਖੁਸਰੇ ਨਾਲ ਫੋਟੋ ਸੈਸ਼ਨ ਕਰਵਾਉਣ ਵਿਚ ਮਾਣ ਮਹਿਸੂਸ ਕਰਨ ਵਾਲੇ, ਜੌੜੇਮਾਜਰਾ ਵਰਗੇ ਹੋਰ ਵੀ ਰਾਜਸੀ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਇਸ ਪਰਲਿੰਗੀ ਨਾਲ ਫੋਟੋ ਸੈਸ਼ਨ ਕਰਵਾਉਣ ਲੱਗੇ ਇੱਕ ਵਾਰੀ ਜਰੂਰ ਸੋਚਣ ਕਿਉਂਕਿ ਇਹ ਨਕਲੀ ਖੁਸਰਾ ਅਜਿਹੀਆਂ ਤਸਵੀਰਾਂ ਖਿਚਵਾਕੇ ਕਈ ਸਿਆਸੀ ਵਿਅਕਤੀਆਂ ਦੇ ਜੋੜਾਂ ਵਿਚ ਬੈਠ ਚੁੱਕਾ ਹੈ।

Leave a Reply

Your email address will not be published. Required fields are marked *