ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ-30 IPS ਅਤੇ 3 PPS ਦਾ ਤਬਾਦਲਾ
ਐਲ ਕੇ ਯਾਦਵ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਨਵੇਂ ਡਾਇਰੈਕਟਰ ਹਨ
ਮਨਦੀਪ ਸਿੱਧੂ ਨੂੰ ਲੁਧਿਆਣਾ ਪੁਲਿਸ ਕਮਿਸ਼ਨਰ ਲਗਾਇਆ ਗਿਆ ਹੈ
ਵਰੁਣ ਸ਼ਰਮਾ ਨੂੰ ਐਸ ਐਸ ਪੀ ਪਟਿਆਲਾ ਲਗਾਇਆ ਗਿਆ ਹੈ
ਸੰਦੀਪ ਗਰਗ ਨੂੰ ਮੋਹਾਲੀ ਦਾ ਐਸ ਐਸ ਪੀ ਲਗਾਇਆ ਗਿਆ ਹੈ
ਨਾਨਕ ਸਿੰਘ ਨੂੰ ਮਾਨਸਾ ਦਾ ਐਸ ਐਸ ਪੀ ਲਗਾਇਆ ਗਿਆ ਹੈ
ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕਰਦਿਆਂ ਰਾਜਪਾਲ ਪੰਜਾਬ ਨੇ, ਪੰਜਾਬ ਦੇ 33 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨਾਲ ਸਮਝੌਤਾ ਕਰਨ ਵਾਲੀਆਂ ਤਾਜ਼ਾ ਘਟਨਾਵਾਂ ਨੂੰ ਲੈ ਕੇ ਨੁਕਤਾਚੀਨੀ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਆਪਣੇ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ।
ਪੰਜਾਬ ਸਰਕਾਰ ਨੇ ਏਡੀਜੀਪੀ ਐਲਕੇ ਯਾਦਵ ਨੂੰ ਨਵਾਂ ਡਾਇਰੈਕਟਰ-ਬਿਊਰੋ ਆਫ਼ ਇਨਵੈਸਟੀਗੇਸ਼ਨ ਨਿਯੁਕਤ ਕੀਤਾ ਹੈ ਅਤੇ ਸੱਤ ਐਸਐਸਪੀ, ਜਲੰਧਰ ਅਤੇ ਬਠਿੰਡਾ ਦੇ ਦੋ ਰੇਂਜ ਆਈਜੀਜ਼ ਤੋਂ ਇਲਾਵਾ ਸੀਪੀ, ਲੁਧਿਆਣਾ ਦਾ ਤਬਾਦਲਾ ਕਰ ਦਿੱਤਾ ਹੈ। ਮਨਦੀਪ ਸਿੱਧੂ ਨੂੰ ਲੁਧਿਆਣਾ ਪੁਲਿਸ ਕਮਿਸ਼ਨਰ, ਵਰੁਣ ਸ਼ਰਮਾ ਨੂੰ ਐਸਐਸਪੀ ਪਟਿਆਲਾ, ਸੰਦੀਪ ਗਰਗ ਨੂੰ ਮੁਹਾਲੀ ਅਤੇ ਨਾਨਕ ਸਿੰਘ ਨੂੰ ਮਾਨਸਾ ਦਾ ਐਸਐਸਪੀ ਨਿਯੁਕਤ ਕੀਤਾ ਗਿਆ ਹੈ। ਏਡੀਜੀਪੀ ਕੁਲਦੀਪ ਸਿੰਘ ਐਸਟੀਐਫ (ਡਰੱਗਜ਼) ਦੇ ਨਵੇਂ ਮੁਖੀ ਹਨ ਜਦੋਂਕਿ ਬੀ ਚੰਦਰਸ਼ੇਖਰ ਨਵੇਂ ਏਡੀਜੀਪੀ, ਜੇਲ੍ਹਾਂ ਲਗਾਏ ਗਏ ਹਨ। ਮੌਜੂਦਾ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੂੰ ਆਈਟੀਬੀਪੀ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਇਹ ਦੋਵੇਂ ਅਸਾਮੀਆਂ ਖਾਲੀ ਹੋ ਗਈਆਂ ਸਨ।
ਆਈ.ਜੀ., ਕਾਨੂੰਨ ਵਿਵਸਥਾ ਨੂੰ ਵੀ ਬਦਲ ਦਿੱਤਾ ਗਿਆ ਹੈ। ਜੀਐਸ ਢਿੱਲੋਂ ਇਸ ਅਹੁਦੇ ‘ਤੇ ਨਵੇਂ ਆਈ.ਜੀ. ਲਗਾਏ ਗਏ ਹਨ ਜਦਕਿ ਐਸਐਸਪੀਜ਼ ਵਿੱਚ, ਮੁੱਖ ਤਬਾਦਲਾ ਮਾਨਸਾ ਦੇ ਐਸਐਸਪੀ ਗੌਰਵ ਤੂਰਾ ਦਾ ਹੈ, ਜੋ ਮੂਸੇਵਾਲਾ ਦੇ ਕਤਲ ਅਤੇ ਬਾਅਦ ਵਿੱਚ ਸੀਆਈਏ ਇੰਚਾਰਜ ਦੀ ਮਦਦ ਨਾਲ ਸੀਆਈਏ, ਮਾਨਸਾ ਤੋਂ ਇੱਕ ਮੁਲਜ਼ਮ ਦੇ ਫਰਾਰ ਹੋਣ ਲਈ ਆਲੋਚਨਾ ਦਾ ਸਾਹਮਣਾ ਕਰ ਰਹੇ ਸਨ।
ਪੂਰੀ ਸੂਚੀ ਵੇਖੋ: