SSP Patiala ਸ਼੍ਰੀ ਨਾਨਕ ਸਿੰਘ, ਆਈ.ਪੀ.ਐਸ. ਦੀ ਕਮਾਂਡ ਹੇਠ ਪਟਿਆਲਾ ਪੁਲਿਸ ਨੇ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਤੇ ਨਫਰਤ ਭਰੇ ਸੰਦੇਸ਼ ਫੈਲਾਉਣ ਭੜਕਾਊ, ਜਾਅਲੀ ਅਤੇ ਇਤਰਾਜਯੋਗ ਪੋਸਟਾਂ ਅਪਲੋਡ ਕਰਨ ਵਾਲਾ ਦੋਸ਼ੀ ਸਰਬਜੀਤ ਉਖਲਾ ਨਕਲੀ ਪਤਰਕਾਰ ਪਟਿਆਲਾ ਪੁਲਿਸ ਨੇ ਫੜ ਲਿਆ

Report : Parveen Komal

ਸ਼੍ਰੀ ਨਾਨਕ ਸਿੰਘ, ਆਈ.ਪੀ.ਐਸ., ਐਸ.ਐਸ.ਪੀ ਪਟਿਆਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਪਿਛਲੇ ਸਮੇਂ ਦੌਰਾਨ ਭੜਕਾਊ ਪੋਸਟਾਂ ਪਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਮੁਹੰਮਦ ਸਰਫਰਾਜ਼ ਆਲਮ ਆਈਪੀਐਸ ਐਸਪੀ ਸਿਟੀ ਪਟਿਆਲਾ, ਸ਼੍ਰੀ ਯੋਗੇਸ਼ ਸ਼ਰਮਾ ਪੀਪੀਐਸ ਐਸਪੀ ਇਨਵੈਸਟੀਗੇਸ਼ਨ, ਸ੍ਰੀ ਅਵਤਾਰ ਸਿੰਘ ਪੀਪੀਐਸ ਡੀਐਸਪੀ ਡੀ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈ ਏ ਪਟਿਆਲਾ ਅਤੇ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ  ਜੋ ਦੋਸ਼ੀ ਵੱਲੋ ਆਪਣੇ ਵੱਖ ਵੱਖ ਫੇਸਬੁੱਕ ਅਕਾਊਂਟ ਉੱਪਰ ਧਾਰਮਿਕ ਭੜਕਾਊ ਪੋਸਟਾਂ ਅਪਲੋਡ ਕੀਤੀਆਂ ਹੋਈਆਂ ਸਨ ਜਿਸ ਨਾਲ ਇੱਕ ਧਾਰਮਿਕ ਫਿਰਕੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਸੀ ।

ਦੌਰਾਨੇ ਤਫਤੀਸ਼ ਇਸ ਮਾਮਲੇ ਦੇ ਦੋਸ਼ੀ ਸਰਬਜੀਤ ਉਖਲਾ ਪੁੱਤਰ ਲੇਟ ਮਹਿੰਦਰ ਸਿੰਘ ਵਾਸੀ ਮਕਾਨ ਨੰਬਰ 18 ਗਲੀ ਨੰਬਰ 4 ਅਨੰਦ ਨਗਰ-ਬੀ ਥਾਣਾ ਤ੍ਰਿਪੜੀ ਪਟਿਆਲਾ ਨੂੰ ਮਿਤੀ 05.08.2024 ਨੂੰ ਸੋਲਨ-ਨਾਹਨ ਰੋਡ ਥਾਣਾ ਧਰਮਪੁਰ ਦੇ ਏਰੀਆ ਵਿੱਚੋ ਹਿਮਾਚਲ ਪ੍ਰਦੇਸ਼ ਤੋ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪਟਿਆਲਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਰਬਜੀਤ ਉਖਲਾ ਪੁੱਤਰ ਲੇਟ ਮਹਿੰਦਰ ਸਿੰਘ ਵਾਸੀ ਮਕਾਨ ਨੰਬਰ 18 ਗਲੀ ਨੰਬਰ 4 ਅਨੰਦ ਨਗਰ-ਬੀ ਥਾਣਾ ਤ੍ਰਿਪੜੀ ਪਟਿਆਲਾ,ਅਕਸਰ ਹੀ ਪਿਛਲੇ ਕਾਫੀ ਸਮੇ ਤੋ ਸ਼ੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀ ਕਾਫੀ ਭੜਕਾਊ ਪੋਸਟਾਂ ਅਤੇ ਪ੍ਰਚਾਰ ਕਰਦਾ ਰਹਿੰਦਾ ਹੈ, ਜਿਸ ਨਾਲ ਕਿ ਇੱਕ ਖਾਸ ਫਿਰਕੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਸੀ ਜੋ ਇਸ ਉੱਤੇ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 160 ਮਿਤੀ 04.08.2024 ਨੂੰ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 192, 196, 299, 61 BNS ਥਾਣਾ ਕੌਤਵਾਲੀ ਪਟਿਆਲਾ ਬਰਖਿਲਾਫ ਸਰਬਜੀਤ ਉਖਲਾ ਉਕਤ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।

ਐਸ.ਐਸ.ਪੀ ਪਟਿਆਲਾ ਨੇ ਅੱਗੇ ਦੱਸਿਆ ਕਿ ਵਿਸ਼ੇਸ਼ ਮੁਖਬਰੀ ਦੇ ਆਧਾਰ ਤੇ ਸਰਬਜੀਤ ਉਖਲਾ ਨੂੰ ਸੋਲਨ-ਨਾਹਨ ਰੋਡ ਹਿਮਾਚਲ ਪ੍ਰਦੇਸ਼ ਤੋ ਮੁਕੱਦਮਾ ਨੰਬਰ 160 ਮਿਤੀ 04.08.2024 ਅ/ਧ 192, 196, 299, 61 ਭਾਰਤੀ ਨਿਆਂ ਸੰਹਿਤਾ 2023 ਥਾਣਾ ਕੌਤਵਾਲੀ ਪਟਿਆਲਾ ਵਿੱਚ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਸਰਬਜੀਤ ਉਖਲਾ ਵਿਰੁੱਧ ਪਹਿਲਾਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਮੁਕੱਦਮਾ ਨੰਬਰ 51 ਮਿਤੀ 25.03.2022 ਅ/ਧ 295-ਏ ਆਈ ਪੀ ਸੀ, ਥਾਣਾ ਲਾਹੌਰੀ ਗੇਟ ਪਟਿਆਲਾ ਵਿਖੇ ਦਰਜ ਹੈ ਜਿਸ ਵਿੱਚ ਇਸਨੇ ਇੱਕ ਕਿਤਾਬ ਲਿਖੀ ਸੀ, ਜਿਸ ਵਿੱਚ ਭਗਵਾਨ ਸ੍ਰੀ ਰਾਮ ਵਿਰੁਧ ਇਤਰਾਜਯੋਗ ਟਿੱਪਣੀਆਂ ਕੀਤੀਆਂ ਗਈਆਂ ਸੀ ਅਤੇ ਇਸ ਮੁਕੱਦਮਾ ਵਿੱਚ ਵੀ ਪਟਿਆਲਾ ਪੁਲਿਸ ਵੱਲੋ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਕਿਤਾਬ ਨੂੰ ਐਮਾਜੋਨ, ਫਲਿੱਪਕਾਰਟ ਅਤੇ ਹੋਰ ਆਨਲਾਈਨ ਵੈਬਸਾਈਟਾਂ ਤੋ ਬੈਨ ਕਰਵਾਉਣ ਸਬੰਧੀ ਕਾਰਵਾਈ ਕੀਤੀ ਗਈ ਹੈ। ਹੁਣ ਉਕਤ ਸ਼ਰਾਰਤੀ ਅਨਸਰ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਖੌਤੀ ਪੱਤਰਕਾਰ ਸਰਬਜੀਤ ਉਖਲਾ ਨੂੰ ਹੁਣ ਪਟਿਆਲਾ ਪੁਲਿਸ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਸ਼੍ਰੀ ਨਾਨਕ ਸਿੰਘ, ਆਈ.ਪੀ.ਐਸ., ਐਸ.ਐਸ.ਪੀ ਪਟਿਆਲਾ ਨੇ ਮੀਡੀਆ ਰਾਹੀ ਸੰਦੇਸ਼ ਦਿੱਤਾ ਹੈ ਕਿ ਸ਼ੋਸਲ ਮੀਡੀਆ ਜਾਂ ਕਿਸੇ ਹੋਰ ਸਾਧਨਾਂ ਰਾਹੀ ਕਿਸੇ ਵੀ ਤਰ੍ਹਾਂ ਦੇ ਭੜਕਾਊ ਗਤੀਵਿਧੀਆਂ ਜਾਂ ਮੈਸੇਜ ਪਾਉਣ ਵਾਲੇ ਵਿਅਕਤੀਆਂ ਵਿਰੁੱਧ ਸਖਤ ਤੋ ਸਖਤ ਕਾਨੂਨੀ ਕਾਰਵਾਈ ਕੀਤੀ ਜਾਵੇਗੀ। ਕਿਸੇ ਹਾਲਤ ਵਿੱਚ ਕਿਸੇ ਨੂੰ ਵੀ ਕਾਨਨ ਦੀ ਸਥਿਤੀ ਖਰਾਬ ਨਹੀ ਕਰਨ ਦਿੱਤੀ ਜਾਵੇਗੀ। ਸ਼ੋਸ਼ਲ ਮੀਡੀਆ ਪਲੇਟਫਾਰਮਾਂ ਤੇ ਨਫਰਤ ਭਰੇ ਸੰਦੇਸ਼ ਫੈਲਾਉਣ ਜਾਂ ਭੜਕਾਊ, ਜਾਅਲੀ ਅਤੇ ਇਤਰਾਜਯੋਗ ਪੋਸਟਾਂ ਅਪਲੋਡ ਕਰਨ ਵਾਲਿਆਂ ਵਿਰੁੱਧ ਪਟਿਆਲਾ ਪੁਲਿਸ ਸਖਤ ਕਾਰਵਾਈ ਕਰੇਗੀ।

Leave a Reply

Your email address will not be published. Required fields are marked *

You may have missed