ਸ਼ਮਸ਼ਾਨਘਾਟ ਸਰਦੂਲਗੜ੍ਹ ਵਿਖੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਜਾਣ ਦਾ ਸ਼ਲਾਘਾਯੋਗ ਉਪਰਾਲਾ

0
IMG-20260812-WA0006

Report: Parveen Komal

ਵਿੱਕੀ ਮਿੱਡੂਖੇੜਾ ਦੇ ਜਨਮਦਿਨ ਦੇ ਮੌਕੇ ਤੇ ਸ਼ਮਸ਼ਾਨਘਾਟ ਸਰਦੂਲਗੜ੍ਹ ਵਿਖੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਪੋਦੇ ਲਗਾਉਣ ਮੌਕੇ ਸਰਦੂਲਗੜ੍ਹ ਦੇ ਸਾਬਕਾ ਐਮ ਸੀ ਸੁੱਖਾ ਭਾਊ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਵਿੱਕੀ ਮਿੱਡੂਖੇੜਾ ਫਾਊਡੇਸ਼ਨ ਦੇ ਚੇਅਰਮੈਨ ਅਜੈਪਾਲ ਮਿੱਡੂਖੇੜਾ ਦੀ ਪੂਰੀ ਟੀਮ ਵੱਲੋਂ ਸਰਦੂਲਗੜ੍ਹ ਦੇ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਜਿਨਾਂ ਨੇ ਵਿੱਕੀ ਮਿੱਡੂਖੇੜਾ ਦੇ ਜਨਮਦਿਨ ਮੋਕੇ ਸ਼ਮਸ਼ਾਨਘਾਟ ਵਿਖੇ ਬੂਟੇ ਲਗਾਏ । ਬੂਟੇ ਲਗਾਉਣ ਸਮੇਂ ਸ਼ਹਿਰ ਦੇ ਸਹਿਲ ਚੌਧਰੀ ਐਮ ਸੀ, ਜੱਗਸੀਰ ਸਿੰਘ ਜੱਗੀ, ਜੱਫਾ ਐਮ ਸੀ, ਅਵਤਾਰ ਸਿੰਘ ਤਾਰੀ ਐਮ ਸੀ, ਮਹਾਸ਼ਾ ਐਮ ਸੀ, ਰਾਜ ਕੁਮਾਰ ਸਾਬਕਾ ਐਮ ਸੀ,ਕਾਕਾ ਸਿੰਘ ਬਰਾੜ,ਮੱਖਣ ਸਿੰਘ ਆਦਮਕੇ ਜਗਮੋਹਨ ਸਿੰਘ ਸਿੱਧੂ, ਬੱਬੂ ਕੌਰ ਸ਼ਮਸ਼ਾਨਘਾਟ ਵਾਲੀ ਕੁੜੀ ਵੀ ਹਾਜ਼ਰ ਸੀ ਅਤੇ ਹੋਰ ਵੀ ਬਹੁਤ ਸਾਰੇ ਪਤਵੰਤੇ ਲੋਕ ਹਾਜ਼ਰ ਸਨ। ਇਹ ਉਪਰਾਲਾ ਹਰ ਸਾਲ ਵਿੱਕੀ ਮਿੱਡੂਖੇੜਾ ਫਊਡੇਸ਼ਨ ਦੇ ਜਨਮਦਿਨ ਦੇ ਮੌਕੇ ਤੇ ਕੀਤਾ ਜਾਂਦਾ ਹੈ। ਸਰਦੂਲਗੜ੍ਹ ਵਿਖੇ ਹਰ ਸਾਲ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਜਾਂਦੇ ਹਨ ਅਤੇ ਪੌਦੇ ਉਸ ਜਗ੍ਹਾ ਤੇ ਲਗਾਏ ਜਾਂਦੇ ਹਨ ਜਿਸ ਜਗ੍ਹਾ ਤੇ ਪੌਦੇ ਲਗਾਉਣ ਤੋਂ ਬਾਅਦ ਇਹਨਾਂ ਦੀ ਦੇਖਭਾਲ ਵੀ ਕੀਤੀ ਜਾਵੇ ਤਾਂ ਕਿ ਇਹ ਪੋਦੇ ਵੱਡੇ ਹੋ ਕੇ ਛਾਂ ਅਤੇ ਫਲ ਦੇ ਸਕਣ। ਇਸ ਮੌਕੇ ਪੂਰੀ ਟੀਮ, ਹਰਜੀਤ ਸਿੰਘ ਮੁਹਾਲੀ, ਸੁੱਖਾ ਭਾਊ ਸਾਬਕਾ ਐਮ ਸੀ, ਅਜੈਪਾਲ ਮਿੱਡੂਖੇੜਾ, ਜੱਗੀ ਜੱਫਾ ਐਮ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *