ਤਿਉਹਾਰ ਦੇ ਮੌਕੇ ਮਿਲਾਵਟਖੋਰਾਂ ਤੇ ਸਖ਼ਤ ਨਜ਼ਰ ਰੱਖੀ ਜਾਵੇ – ਰਾਜ ਕੁਮਾਰ ਸੂਬਾ ਪ੍ਰਧਾਨ IHRO P3

ਜੇ ਆਰ ਮਿਲੇਨੀਅਮ ਸਿਟੀ ਮਾਨਸਾ ਵਿਖੇ ਇੰਟਰਨੈਸ਼ਨਲ ਹਿਉਮਨ ਰਾਈਟਸ ਆਰਗੇਨਾਈਜੇਸ਼ਨ ਫਾਰ ਪੁਲਿਸ ਪਬਲਿਕ ਪ੍ਰੈਸ ਸੰਸਥਾ ਦੀ ਮੀਟਿੰਗ ਪੰਜਾਬ ਪ੍ਰਧਾਨ ਸ੍ਰੀ ਰਾਜਕੁਮਾਰ ਜਿੰਦਲ ਜੀ ਦੀ ਪ੍ਰਧਾਨਗੀ ਅਧੀਨ ਹੋਈ।

ਇਸ ਮੀਟਿੰਗ ਵਿਚ ਉਹਨਾਂ ਵੱਲੋਂ ਹੋਣ ਵਾਲੀਆਂ ਪੰਚਾਇਤੀ ਚੋਣਾਂ ਅਤੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਆਪਨੇ ਟੀਮ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਦੇ ਵਿੱਚ ਮਾੜੇ ਅੰਸਰਾਂ ਵਿਰੁੱਧ ਨਿਗਾਹ ਰੱਖਣ ਕਿ ਕਿਸੇ ਵੀ ਕਿਸਮ ਦਾ ਨਸ਼ਾ ਪਿੰਡਾਂ ਵਿੱਚ ਨਾ ਵੰਡਿਆ ਜਾਵੇ ।

ਉਨਾਂ ਨੇ ਅੱਗੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦਿਵਾਲੀ ਆ ਰਹੀ ਹੈ।

ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਬਾਹਰੋਂ ਡੁਪਲੀਕੇਟ ਮਠਿਆਈਆਂ ਡੁਪਲੀਕੇਟ ਦੁੱਧ ਵਗੈਰਾ ਆਉਂਦਾ ਹੈ ,ਉਸ ਤੇ ਵੀ ਆਪਣੀ ਨਜ਼ਰ ਰੱਖਣ ਅਤੇ ਕਿਸੇ ਕਿਸਮ ਦੀ ਵੀ ਕੋਈ ਗਲਤ ਚੀਜ਼ ਬਾਹਰੋਂ ਆਉਂਦੀ ਹੈ ਜਾਂ ਕਿਸੇ ਮਾੜੇ ਅਨਸਰ ਦਾ ਪਤਾ ਲੱਗਦਾ ਹੈ ਤਾਂ ਇਸਦੀ ਸੂਚਨਾ ਪ੍ਰਸ਼ਾਸਨ ਨੂੰ ਦੇਣ।

ਇਸ ਮੌਕੇ ਸੰਸਥਾ ਦੇ ਨੈਸ਼ਨਲ ਚੇਅਰਮੈਨ ਸ਼੍ਰੀ ਪ੍ਰਵੀਨ ਜੀ ਕੋਮਲ ਨੇ ਵੀ ਆਪਣੀ ਟੀਮ ਨੂੰ ਵੀਡੀਓ ਕਾਲ ਰਾਹੀ ਸੰਬੋਧਨ ਕੀਤਾ ਅਤੇ ਉਹਨਾਂ ਆਪਣੀ ਟੀਮ ਨੂੰ ਇੰਟਰਨੈਸ਼ਨਲ ਹਿਊਮਨ ਰਾਇਟਸ ਪੁਲਿਸ ਪਬਲਿਕ ਪ੍ਰੈਸ ਸੰਸਥਾ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਿਵੇਂ ਕਰਨੀ ਹੈ ਤੇ ਆਪਣੇ ਕੋਲ ਕੀ ਕੀ ਰਾਈਟਸ ਹਨ। ਸ਼੍ਰੀ ਕੋਮਲ ਜੀ ਨੇ ਆਪਣੀ ਟੀਮ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ।
ਇਸ ਮੌਕੇ ਸ਼੍ਰੀ ਪ੍ਰਵੀਨ ਗਰਗ ਪ੍ਰਧਾਨ ਟਰੇਡ ਵੈਲਫੇਅਰ ਵਿੰਗ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ।

ਅੰਤ ਵਿੱਚ ਰਾਜ ਕੁਮਾਰ ਜਿੰਦਲ ਜੀ ਵਲੋ ਨਵੇਂ ਜੁੜੇ ਸੰਸਥਾ ਮੈਂਬਰਾ ਨੂੰ ਓਹਨਾ ਦੇ ਆਈ ਕਾਰਡ ਦਿੱਤੇ ਗਏ । ਇਸ ਮੌਕੇ ਸ਼੍ਰੀ ਸੋਮਨਾਥ ਜਿੰਦਲ ਜਰਨਲ ਸੈਕਟਰੀ ਪੰਜਾਬ, ਸ਼੍ਰੀ ਅਮਨ ਜੈਨ ਪ੍ਰੈਜ਼ੀਡੈਂਟ ਸਬ ਡਿਵੀਜ਼ਨ ਸਰਦੂਲਗੜ੍ਹ, ਚੰਦਰੇਸ਼ ਜੈਨ ਜਰਨਲ ਸੈਕਟਰੀ ਸਬ ਡਿਵੀਜ਼ਨ ਸਰਦੂਲਗੜ੍ਹ, ਮੋਨੀਕਾ ਗਰਗ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਬਠਿੰਡਾ, ਸ਼੍ਰੀਮਤੀ ਸੁਸ਼ਮਾ ਗਰਗ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਮਾਨਸਾ, ਸ੍ਰੀ ਪੂਨਮ ਸ਼ਰਮਾ ਵਾਈਸ ਪ੍ਰਧਾਨ ਮਹਿਲਾ ਵਿੰਗ ਮਾਨਸਾ, ਸ੍ਰੀ ਵਿਵੇਕ ਮਿੱਤਲ ਜਿਲਾ ਪ੍ਰਧਾਨ ਬਰਨਾਲਾ, ਮਨਦੀਪ ਕੁਮਾਰ ਜਿਲਾ ਪ੍ਰਧਾਨ ਮਾਨਸਾ,
ਰਜਨੀ ਕੌਰ ਜੱਸਲ ਪ੍ਰਧਾਨ ਮਹਿਲਾ ਵਿੰਗ ਤਲਵੰਡੀ ਸਾਬੋ,ਅਤੇ ਅਮਰਜੀਤ ਸਿੰਘ ਮੈਂਬਰ ਤਲਵੰਡੀ ਸਾਬੋ ਵੀ ਹਾਜਰ ਸਨ।

Leave a Reply

Your email address will not be published. Required fields are marked *

You may have missed