ਪਟਿਆਲਾ ਲਾਠੀ ਚਾਰਜ ਕਾਂਡ – ਆਰੀ ਆਰੀ ਆਰੀ, ਪਰਲੋ ਆ ਜਾਂਦੀ ਜੇ ਹੁੰਦੀ ਨਾ ਪੁਲਸ ਸਰਕਾਰੀ

0
channels4_profile
sanketaak foto

 ਪਟਿਆਲੇ ਵਿੱਚ ਕੁਝ ਪ੍ਰਦਰਸ਼ਨ ਕਰਨ ਵਾਲੇ ਹੁਲੜਬਾਜ਼ਾਂ ਦੁਆਰਾ ਬਿਜਲੀ ਵਿਭਾਗ ਦੇ ਬੰਧਕ ਬਣਾਏ ਗਏ ਕਰਮਚਾਰੀਆਂ ਨੂੰ ਰਿਹਾ ਕਰਵਾਉਣ ਲਈ, ਕੀਤੀ  ਗਈ ਕਾਰਵਾਈ ਦੌਰਾਨ ਹੋਏ ਲਾਠੀ ਚਾਰਜ ਬਾਰੇ ਕੁਝ ਨਵੀਆਂ ਸੂਚਨਾਵਾਂ ਪ੍ਰਾਪਤ ਹੋਈਆਂ ਹਨ। ਆਪਣਾ ਨਾਮ ਗੁਪਤ ਰੱਖਣ ਦੀ ਗੁਜ਼ਾਰਿਸ਼ ਕਰਦੇ ਹੋਏ ਕਿ ਚਸ਼ਮਦੀਦਾਂ ਨੇ ਦੱਸਿਆ ਕਿ ਪੁਲਿਸ ਦੇ ਕੋਲ ਬੰਧਕ ਬਿਜਲੀ ਕਰਮਾਂ ਵਾਲੇ ਪਰਿਵਾਰਾਂ ਦੀਆਂ ਸ਼ਿਕਾਇਤਾਂ ਪਹੁੰਚੀਆਂ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਬਿਜਲੀ ਵਿਭਾਗ ਦੇ  ਮੁੱਖ ਦਫ਼ਤਰ ਵਿੱਚ ਕੁਝ ਪ੍ਰਦਰਸ਼ਨਕਾਰੀਆਂ ਦੁਆਰਾ ਗੈਰਕਾਨੂਨੀ ਤੌਰ ਤੇ ਕੈਦੀ ਬਣਾਏ ਗਏ ਹਨ। ਇਸ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਜਦੋਂ ਪੁਲਿਸ ਕਰਮਚਾਰੀ ਧਰਨਾ ਸਥਾਨ ‘ਤੇ ਪਹੁੰਚੇ  ਅਤੇ ਉਨ੍ਹਾਂ ਨੇ ਧਰਨਾ ਦੇਣ ਵਾਲਿਆਂ ਨੂੰ ਇਹ ਸਮਝਾਇਆ ਕਿ ਬਿਜਲੀ ਮੁਲਾਜਮਾਂ ਨੂੰ ਕੈਦ ਕਰਨਾ, ਕਾਨੂੰਨੀ ਤੌਰ ‘ਤੇ ਜੁਰਮ ਹੈ ਅਤੇ ਉਨ੍ਹਾਂ ਨੂੰ ਤੁਰੰਤ ਮੁਕਤ ਕਰਨ ਲਈ ਕਿਹਾ ਗਿਆ ਪਰ ਧਰਨੇ ਵਾਲੀ ਥਾਂ ਉੱਪਰ ਮੌਜੂਦ ਕੁਝ ਰਾਜਨੀਤਕ ਸ਼ਰਾਰਤੀ ਤੱਤਾਂ ਨੇ ਇੰਦਰਾ ਗਾਂਧੀ ਜਿੰਦਾਬਾਦ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ । ਇੰਨੀ ਵਿਚ ਸ਼ਹਿਰ ਦੇ ਡੀਐਸਪੀ ਸ਼੍ਰੀ ਸੰਜੀਵ ਸਿੰਗਲਾ ਮੌਕੇ ਤੇ ਪਹੁੰਚੇ , ਜਿਨਾਂ ਨੂੰ ਦੇਖਦੇ  ਹੀ ਪਹਿਲਾਂ ਮੌਜੂਦ ਕੁਝ ਸ਼ਰਾਰਤੀ ਤੱਤ ਹੱਲਾ ਗੁੱਲਾ ਮਚਾਉਣ ਲੱਗੇ ਅਤੇ ਡੀਐਸਪੀ ਦੇ ਨਾਲ ਗਾਲੀ ਗਲੌਚ ਕਰਨ ਲੱਗੇ। ਇੱਕ ਚਸ਼ਮਦੀਦ  ਨੇ ਦੱਸਿਆ ਕਿ ਇੱਕ ਸ਼ੱਕੀ ਵਿਅਕਤੀ ਡੀ ਐਸ ਪੀ ਸੰਜੀਵ ਸਿੰਗਲਾ ਦੇ ਕੋਲ ਆਕੇ  ਸਰਵਿਸ ਰਿਵਾਲਵਰ ਵਾਲੇ ਪਾਸੇ ਵੱਲ ਵਧਿਆ ਅਤੇ ਉਸਦੀ ਹਿੰਸਕ ਨੀਅਤ ਨੂੰ ਤਾੜ ਕੇ ਡੀਐਸਪੀ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਇੰਨੇ ਵਿੱਚ ਭੀੜ ਬੇਕਾਬੂ ਹੋ ਗਈ ਅਤੇ ਨਾ ਚਾਹੁੰਦੇ ਹੋਏ ਵੀ ਲਾਠੀ ਚਾਰਜ ਦੀ ਨੌਬਤ ਆ ਗਈ। ਹਾਲਾਂਕਿ ਡੀਐਸਪੀ ਸੰਜੀਵ ਸਿੰਗਲਾ ਸ਼ਰੀਫ ਕਿਸਮ ਦੇ ਅਧਿਕਾਰੀ ਹਨ ਅਤੇ ਅੱਜ ਤੱਕ ਉਨ੍ਹਾਂ ਦੁਆਰਾ ਇਸ ਤਰ੍ਹਾਂ ਦੀ ਕਿਸੇ ਵੀ ਉਕਸਾਊ ਗਤੀਵਿਧੀ ਨੂੰ ਅੰਜਾਮ ਨਹੀਂ ਦਿੱਤਾ ਗਿਆ, ਪਰ ਉਸ ਵੇਲੇ ਸਥਿਤੀ ਵੀ ਗੰਭੀਰ ਹੋ ਗਈ ਸੀ ਅਤੇ ਕਿਸੇ ਮਾੜੀ ਘਟਨਾ ਦੇ  ਵਾਪਰਨ ਤੋਂ ਪਹਿਲਾਂ ਹੀ ਪੁਲਿਸ ਨੇ ਰੋਕਥਾਮ ਦੀ ਕਾਰਵਾਈ ਕੀਤੀ ਅਤੇ ਬਿਜਲੀ ਵਿਭਾਗ ਦੇ ਬੰਧਕ ਕਰਮਚਾਰੀਆਂ ਨੂੰ ਮੁਕਤ ਕਰਵਾਇਆ। ਇਸ ਤੋਂ ਬਾਅਦ ਕੁਝ ਸ਼ਰਾਰਤ ਪਸੰਦਾਂ ਨੇ ਏ ਆਈ ਤਕਨੀਕ ਦੀ ਦੁਰਵਰਤੋਂ ਕਰਦੇ ਹੋਏ ਅਤੇ ਕੁਝ ਫੋਟੋਆਂ ਅਤੇ ਵੀਡੀਓ ਜਨਰੇਟ ਕਰਕੇ ਸੋਸ਼ਲ ਸਾਈਟ ‘ਤੇ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ  ਅਤੇ ਸੋਸ਼ਲ ਸਾਈਟਾਂ ‘ਤੇ ਅਧੂਰੀ ਜਾਣਕਾਰੀ ਨੂੰ ਅੱਗੇ ਵਧਾਉਂਦੇ ਹੋਏ ਪੁਲਿਸ ਤੇ ਹੀ ਦੋਸ਼ ਲਾਉਣ ਦੀਆਂ ਘਟਨਾਵਾਂ ਦਾ ਇੱਕ ਪਾਸੜ ਪਹਿਲੂ ਹੀ ਸਾਹਮਣੇ ਆਇਆ । ਇਸ ਘਟਨਾ ਦੀ ਜਾਂਚ ਲਈ ਇੰਟਰਨੈਸ਼ਨਲ ਹਿਊਮਨ ਰਾਈਟਸ ਔਰਗੇਨਾਈਜ਼ੇਸ਼ਨ ਫਾਰ ਪੁਲਿਸ ਪਬਲਿਕ ਪ੍ਰੈੱਸ ਨੇ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ । ਉਸ ਜਾਂਚ ਕਮੇਟੀ ਨੇ ਵੀ ਇਸ ਸਾਰੀ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਉਕਸਾਵੇ ਵਿੱਚ ਨਾਂ ਆਇਆ ਜਾਵੇ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਅਪਲੀ ਕੀਤਾ ਹੈ ਕਿ ਦੂਜੇ ਸ਼ਰੀਫ ਨੌਜ਼ਵਾਨਾਂ ਨੂੰ ਵੀ ਤੁਰੰਤ ਪਿਆਰ ਨਾਲ ਨਿਯੁਕਤੀ ਪੱਤਰ ਦਿੱਤੇ ਜਾਣ।

Leave a Reply

Your email address will not be published. Required fields are marked *