ਭਾਰਤ ਸਰਕਾਰ ਨੇ ‘ਸਿੱਖ ਫ਼ਾਰ ਜਸਟਿਸ’ ਸੰਗਠਨ ‘ਤੇ ਲਗਾਈ ਪਾਬੰਦੀ

ਕੇਂਦਰੀ ਕੈਬਨਿਟ ਨੇ ‘ਸਿੱਖ ਫ਼ਾਰ ਜਸਟਿਸ’ ਸੰਗਠਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਸੰਗਠਨ ਅਮਰੀਕਾ, ਕੈਨੇਡਾ, ਬ੍ਰਿਟੇਨ ਆਦਿ ਦੇਸ਼ਾਂ ‘ਚ ਵਿਦੇਸ਼ੀ ਨਾਗਰਿਕਤਾ ਵਾਲੇ ਕੁੱਝ ਕੱਟੜਪੰਥੀਆਂ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ। ਪਿੱਛਲੇ ਸਮੇਂ ਵਿੱਚ ਭਾਰਤ ਸਰਕਾਰ ਅਤੇ ਭਾਰਤ ਦੇ ਰਾਜਨੀਤਕ ਵਿਅਕਤੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਅਮਰੀਕਾ ਦੀ ਸਿੱਖ ਜੱਥੇਬੰਦੀ ਸਿੱਖਸ ਫਾਰ ਜਸਟਿਸ ਦੇ ਫੇਸਬੁੱਕ ਪੇਜ਼ ‘ਤੇ ਭਾਰਤ ਸਰਕਾਰ ਨੇ ਪਾਬੰਦੀ ਲਾ ਦਿੱਤੀ ਸੀ ।

ਅਮਰੀਕਾ ਅਤੇ ਕੈਨੇਡਾ ਵਿੱਚ ਭਾਰਤੀ ਰਾਜਨੀਤਕ ਵਿਅਕਤੀ ਖਿਾਲਫ ਰੋਸ ਮੁਜ਼ਹਾਰੇ ਕਰਨ ਤੋਂ ਇਲਾਵਾ ਸਿੱਖਸ ਫਾਰ ਜਸਟਿਸ ਨੇ ਕਾਂਗਰਸ ਆਗੂ ਕਮਲ ਨਾਥ, ਸੋਨੀਆ ਗਾਂਧੀ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬਾਰਤ ਦੇ ਪ੍ਰਧਾਨ ਮੰਤਰੀ ਨਰਿੰਦ ਰਮੋਦੀ ਖਿਲਾਫ ਅਮਰੀਕਾ ਅਤੇ ਕੈਨੇਡਾ ਦੀਆਂ ਸੰਘੀ ਅਦਾਲਤਾਂ ਵਿੱਚ ਮਨੁੱਖੀ ਅਧਿਕਾਰਾਂ ਦੀ ੳੇਲੰਘਣਾ ਦਾ ਕੇਸ ਦਰਜ਼ ਕਰਵਾਇਆ ਸੀ।

Sikhs-for-Justice-Facebook-Page-banned-in-India (1)ਇਸ ਤੋਂ ਪਹਿਲਾਂ ਮਈ 2015 ਨੂੰ ਰੇਫਰੇੰਡਮ 2020 ਲਈ  ਰਾਏਸ਼ੁਮਾਰੀ ਕਰਵਾਉਣ ਦੀ ਮੰਗ ਕੀਤੇ ਜਾਣ ਕਾਰਨ ਉਸ ਦੇ ਫੇਸਬੁੱਕ ਪੇਜ਼ ‘ਤੇ ਭਾਰਤ ‘ਚ ਪਾਬੰਦੀ ਲਾ ਦਿੱਤੀ ਗਈ ਸੀ । ਸਿੱਖ ਫਾਰ ਜਸਟਿਸ (ਐਸ. ਐਫ. ਜੇ.) ਨੇ ਕਿਹਾ ਸੀ ਕਿ ਉਸਦੇ ਫੇਸਬੁੱਕ ‘ਤੇ 85000 ਤੋਂ ਵੱਧ ਸਮਰਥਕ ਹਨ, ਭਾਰਤ ‘ਚ ਇੰਟਰਨੈਟ ਉਪਭੋਗਤਾ ਉਨ੍ਹਾਂ ਦੇ ਪੇਜ਼ ਨਹੀਂ ਦੇਖ ਪਾ ਰਹੇ।

ਅਮਰੀਕਾ ਸਮੇਤ ਵਿੱਦੇਸ਼ਾਂ ਵਿੱਚ ਸਿੱਖ ਹਿੱਤਾਂ ਦੀ ਪੈਰਵੀ ਕਰ ਰਹੀ ਅਮਰੀਕੀ ਸਿੱਖ ਸੰਸਥਾਂ ਸਿੱਖਸ ਫ਼ਾਰ ਜਸਟਿਸ ਦੇ ਫੇਸਬੁੱਕ ਪੇਜ ‘ਤੇ ਭਾਰਤ ਸਰਕਾਰ ਵਲੋਂ ਪਾਬੰਦੀ ਲਗਾਉਣ ਵਿਰੁੱਧ ਸੰਸਥਾ ਨੇ ਏਅਰ ਇੰਡੀਆ ਏਅਰ ਲਾਈਨਜ਼ ਦੇ ਬਾਈਕਾਟ ਦਾ ਫੈਸਲਾ ਕੀਤਾ ਸੀ  ।

ਕੇਂਦਰ ਸਰਕਾਰ ਨੂੰ ਰਿਪੋਰਟਾਂ ਮਿਲੀਆਂ ਸਨ ਕਿ  ਸੂਬੇ ਵਿੱਚ ਸਿਖ ਫਾਰ ਜਸਟਿਸ ਵੱਲੋਂ ਰੈਫਰੈਂਡਮ 2020 ਦੀ ਆੜ ਵਿੱਚ  ਹਿੰਸਾ, ਸਾੜ-ਫ਼ੂਕ ਅਤੇ ਅੱਤਵਾਦਕ ਸਰਗਰਮੀਆਂ ਫੈਲਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ .ਇੱਕ ਅਹਿਮ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ  ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅੱਤਵਾਦੀ ਗੁੱਟ ਖ਼ਾਲਿਸਤਾਨ ਗ਼ਦਰ ਫੋਰਸ ਦੇ ਇੱਕ ਵਿਅਕਤੀ ਸ਼ਬਨਮਦੀਪ ਸਿੰਘ ਨੂੰ ਪਟਿਆਲਾ ਤੋਂ ਗਿਰਫਤਾਰ ਕੀਤਾ ਸੀ । ਸ਼ਬਨਮਦੀਪ ਸਿੰਘ ਦੇਸ਼ ਵਿੱਚ ਚੱਲ ਰਹੇ ਤਿਉਹਾਰਾਂ ਦੇ ਦਿਨਾਂ ਵਿੱਚ ਪੁਲਿਸ ਥਾਣਿਆਂ/ ਚੌਕੀਆਂ ਤੇ ਭੀੜ-ਭੜੱਕੇ ਵਾਲੇ ਇਲਾਕਿਆਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਭਾਲ ਵਿੱਚ ਸੀ। ਪੁਲਿਸ ਨੇ ਉਕਤ ਪਾਸੋਂ ਇੱਕ ਪਿਸਤੌਲ, ਹੈਂਡ ਗਰਨੇਡ, ਸੀਟੀ-100 ਬਜਾਜ ਪਲਾਟੀਨਮ ਕਾਲਾ ਮੋਟਰਸਾਈਕਲ, ਖ਼ਾਲਿਸਤਾਨ ਗ਼ਦਰ ਫੋਰਸ ਅਤੇ ਹੋਰ ਪਾਬੰਦੀ ਸ਼ੁਦਾ ਅੱਤਵਾਦੀ ਜਥੇਬੰਦੀਆਂ ਨਾਲ ਸਬੰਧਤ ਲੈਟਰ ਪੈਡ ਬਰਾਮਦ ਕੀਤੇ ਸਨ । ਇਸ ਗਿਰਫਤਾਰੀ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਅਰੋੜਾ ਨੇ ਦੱਸਿਆ ਸੀ  ਕਿ ਪੰਜਾਬ ਪੁਲਿਸ ਨੇ ਰੈਫਰੈਂਡਮ 2020 ਨੂੰ ਹੋਰ ਹਵਾ ਦੇਣ ਲਈ ਚਲਾਏ ਜਾ ਰਹੇ ਪਾਕਿਸਤਾਨੀ ਏਜੰਸੀ ਆਈਐਸਆਈ ਤੇ ਸਿਖ ਫਾਰ ਜਸਟਿਸ ਦੇ ਸਰਗਨਾ  ਗੁਰਪਤਵੰਤ ਸਿੰਘ ਪੰਨੂ ਦੇ ਕੋਝੇ ਮਨਸੂਬਿਆਂ ਨੂੰ ਢਹਿ-ਢੇਰੀ ਕਰ ਦਿੱਤਾ ਹੈ ਅਤੇ ਆਈਐਸਆਈ ਦੀ ਸ਼ੈਅ ‘ਤੇ ਐਸਜੇਐਫ ਵੱਲੋਂ ਪੰਜਾਬ ਤੇ ਦੇਸ਼ ਦੇ ਹੋਰ ਇਲਾਕਿਆਂ ਵਿੱਚ ਫੈਲਾਈ ਜਾ ਰਹੀ ਅਫ਼ਰਾ-ਤਫ਼ਰੀ ਨੂੰ ਵੀ ਠੱਲ੍ਹ ਪਾਈ ਹੈ।

Leave a Reply

Your email address will not be published. Required fields are marked *