ਪਟਿਆਲਾ ਵਿਚ ਬਿਜਲੀ ਇਹਨਾਂ ਥਾਵਾਂ ਤੇ ਬੰਦ ਰਹੇਗੀ
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚਲਦੇ 11 ਕੇ.ਵੀ. ਗੁਰਬਖਸ਼ ਕਲੋਨੀ ਫੀਡਰ ਅਤੇ 11 ਕੇ.ਵੀ. ਜੁਝਾਰ ਨਗਰ ਫੀਡਰ ਤੇ ਜਰੂਰੀ ਕੰਮ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ:- ਗੁਰਬਖਸ਼ ਕਾਲੋਨੀ,ਤਫਜਲਪੁਰਾ, ਪਵਿੱਤਰ ਇਨਕਲੇਵ, ਵਿਕਾਸ ਕਾਲੋਨੀ-E ਬਲਾਕ, ਪੁਰਾਣਾ ਬਿਸ਼ਨ ਨਗਰ ਗਲੀ ਨੰ-9, ਨਿਊ ਰੋਜ਼ ਕਾਲੋਨੀ ਆਦਿ ਦੀ ਬਿਜਲੀ ਸਪਲਾਈ ਮਿਤੀ 15-11-2023 ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 4:00 ਵਜੇ ਤੱਕ ਬੰਦ ਰਹੇਗੀ ।