ਪਟਿਆਲਾ ਵਿਰਾਸਤ ਨੂੰ ਜਾਣਨ ਲਈ ਪਟਿਆਲਵੀ ਹੈਰੀਟੇਜ਼ ਫੈਸਟੀਵਲ’ ਮੇਲੇ ‘ਤੇ ਹੈਰੀਟੇਜ ਵਾਕ ਵੇਖਣ ਦਾ ਸੱਦਾ
ਪਟਿਆਲਾ – ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਦੇ ਉਪਰਾਲੇ ਵਜੋਂ ਪਟਿਆਲਵੀ ਵਿਰਾਸਤੀ ਉਤਸਵ ਜ਼ਿਲ੍ਹਾ ਨਿਵਾਸੀਆਂ ਤੇ ਕਲਾ ਪ੍ਰੇਮੀਆਂ ਨੂੰ ਕਿੱਲਾਂ ਮੁਬਾਰਕ ਵਿਖੇ 19 ਅਪ੍ਰੈਲ 2022 ਨੂੰ ਪਟਿਆਲਵੀ ਹੈਰੀਟੇਜ਼ ਉਤਸਵ’ ਕਰਵਾਇਆ ਜਾ ਰਿਹਾ ਹੈ। ਪਟਿਆਲਵੀ ਵਿਰਾਸਤੀ ਉਤਸਵ ਦੇ ਪ੍ਰੋਗਰਾਮ ‘ਚ ਕੋਈ ਟਿਕਟ ਨਹੀਂ ਹੈ, ਇਸ ਲਈ ਸਮੂਹ ਪਟਿਆਲਵੀ, ਕਲਾ ਪ੍ਰੇਮੀ ਤੇ ਆਮ ਲੋਕ ਇਸ ਦਿਲਕਸ਼ ਆਯੋਜਨ ਦਾ ਜਰੂਰ ਆਨੰਦ ਮਾਣਿਆ ਜਾ ਸਕਦਾ ਹੈ।
ਇਥੇ ਸ਼ਾਮ 5.30 ਵੱਜੇ ਪਟਿਆਲਾ ਫਾਊਂਡੇਸ਼ਨ ਵੱਲੋਂ ਵਿਰਾਸਤ ਦੇ ਰੂਬਰੂ ਕਰਵਾਉਣ ਲਈ ਸ਼ਾਹੀ ਸਮਾਧਾਂ ਤੋਂ ਕਿੱਲਾਂ ਮੁਬਾਰਕ ਤੱਕ ਇੱਕ ਹੈਰੀਟੇਜ ਵਾਕ ਕਰਵਾਈ ਜਾਵੇਗੀ। ਕਿੱਲਾਂ ਮੁਬਾਰਕ ਵਿੱਖੇ ਖਾਣੇ ਦੇ ਸਟਾਲ, ਸਵੈ ਸਹਾਇਤਾਂ ਸਮੂਹਾਂ ਦੀਆਂ ਮੈਂਬਰ ਮਹਿਲਾਵਾਂ ਵੱਲੋਂ ਤਿਆਰ ਦਸਤਕਾਰੀ ਤੇ ਹੋਰ ਸਾਜ਼ੋ-ਸਮਾਨ ਖ਼ਰੀਦੋ-ਫ਼ਰੋਖ਼ਤ ਲਈ ਮੌਜੂਦ ਰਹੇਗਾ। ਸ਼ਾਮ 6.30 ਵਜੇ ਪਟਿਆਲਵੀ ਹੈਰੀਟੇਜ਼ ਉਤਸਵ ‘ਚ ਕਿੱਲਾਂ ਮੁਬਾਰਕ ਦੇ ਖੁੱਲ੍ਹੇ ਵਿਹੜੇ ‘ਚ ਦਰਬਾਰ ਹਾਲ ਦੇ ਸਾਹਮਣੇ ਉੱਘੇ ਗਾਇਕ ਵਿੱਜੇ ਯਮਲਾ ਜੱਟ ਵੱਲੋਂ ਫੋਕ ਆਰਕੈਸਟਰਾ ਦੀ ਪੇਸ਼ਕਾਰੀ ਕੀਤੀ ਜਾਵੇਗੀ। ਵਾਣੀ ਸਕੂਲ ਦੇ ਵਿਸ਼ੇਸ਼ ਬੱਚਿਆਂ ਵੱਲੋਂ ਗਿੱਧਾ, ਸਪੀਕਿੰਗ ਹੈਂਡਸ ਰਾਜਪੁਰਾ ਦੇ ਬੱਚਿਆਂ ਵੱਲੋਂ ਭੰਗੜਾ, ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਦਾ ਗਿੱਧਾ, ਸਰਕਾਰੀ ਹਾਈ ਸਕੂਲ ਉਲਾਣਾ ਦੇ ਬੱਚਿਆਂ ਵੱਲੋਂ ਗਤਕਾ ਸਮੇਤ ਫ਼ੈਸ਼ਨ ਸ਼ੋਅ ਦੀ ਦਿਲਕਸ਼ ਪੇਸ਼ਕਾਰੀ ਵੀ ਹੋਵੇਗੀ।
‘ਪਟਿਆਲਾ ਦੀ ਵਿਰਾਸਤ’ ਬਾਰੇ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ ਦੀ ਨਿਰਦੇਸ਼ਤ ਡਾਕੂਮੈਂਟਰੀ ਫ਼ਿਲਮ ਅਤੇ ਲੋਕ ਗਾਇਕ ਉਜਾਗਰ ਸਿੰਘ ਅੰਟਾਲ ਦੀ ਲੋਕ ਗਾਇਕੀ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ‘ਪਟਿਆਲਾ ਹੈਰੀਟੇਜ ਫੋਟੋਗ੍ਰਾਫ਼ੀ ਮੁਕਾਬਲੇ’ ਲਈ ਆਈਆਂ ਪਟਿਆਲਾ ਦੀ ਵਿਰਾਸਤ ਬਾਰੇ ਆਈਆਂ ਫੋਟੋਆਂ ਵਿੱਚੋਂ ਚੁਣੀਆਂ ਬਹਿਤਰ ਤਸਵੀਰਾਂ ਲਈ ਪਹਿਲਾ ਇਨਾਮ 5 ਹਜ਼ਾਰ ਰੁਪਏ, ਦੂਜਾ ਇਨਾਮ 3000 ਰੁਪਏ ਤੇ ਤੀਜਾ ਇਨਾਮ 2000 ਰੁਪਏ ਦਿੱਤਾ ਜਾਵੇਗਾ ਤੇ ਇਹ ਤਸਵੀਰਾਂ ਕਿੱਲਾਂ ਮੁਬਾਰਕ ਵਿੱਖੇ ਫੈਸਟੀਵਲ ਮੌਕੇ ਵਿਖਾਈਆਂ ਜਾਣਗੀਆਂ। ਪ੍ਰਸ਼ਾਸਨ ਨੇ ਲੋਕਾਂ ਨੂੰ ਹੁਮ ਹੁਮਾਂ ਪਹੁੰਚਣ ਇਸ ਅਪੀਲ ਕੀਤੀ ਹੈ।