ਐਸ.ਐਸ.ਪੀ.ਪਟਿਆਲਾ ਸ੍ਰੀ ਸੰਦੀਪ ਗਰਗ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਵਾਂ ਪਿੰਡ ਚੌਕੀ ਦੇ ਇੰਚਾਰਜ ਜੈਦੀਪ ਸ਼ਰਮਾ ਨੇ ਬਰਾਮਦ ਕੀਤੀ ਹਰੇ ਪੋਸਤ ਦੀ ਭਾਰੀ ਮਾਤਰਾ
ਐਸ.ਐਸ.ਪੀ.ਪਟਿਆਲਾ ਸ੍ਰੀ ਸੰਦੀਪ ਗਰਗ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਵਾਂ ਪਿੰਡ ਚੌਕੀ ਦੇ ਇੰਚਾਰਜ ਜੈਦੀਪ ਸ਼ਰਮਾ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਿਸ ਨੇ ਪਿੰਡ ਮਾਵੀ ਸੱਪਾਂ ਵਾਸੀ ਨਾਜ਼ਿਮ ਸਿੰਘ ਉਰਫ਼ ਭੂਰਾ ਸਿੰਘ ਪੁੱਤਰ ਬਲਵੀਰ ਸਿੰਘ ਦੇ ਖੇਤਾਂ ‘ਚ ਛਾਪੇਮਾਰੀ ਕਰਕੇ ਉਸ ਕੋਲੋਂ 16 ਕਿੱਲੋ ਹਰੇ ਭੁੱਕੀ ਦੀ ਫਸਲ (ਪੋਸਤ) ਬਰਾਮਦ ਕੀਤੀ| ਦੱਸਿਆ ਜਾਂਦਾ ਹੈ ਕਿ ਨਾਜ਼ਿਮ ਸਿੰਘ ਉਰਫ਼ ਭੂਰਾ ਸਿੰਘ ਨਸ਼ੇ ਦਾ ਆਦੀ ਹੈ, ਇਸ ਲਈ ਉਹ ਆਪਣੇ ਖੇਤ ਵਿੱਚ ਭੁੱਕੀ ਪੋਸਤ ਦੀ ਖੇਤੀ ਕਰਦਾ ਸੀ। ਸੂਚਨਾ ਮਿਲਣ ‘ਤੇ ਥਾਣਾ ਨਵਾਂਗਰਾਓਂ ਦੇ ਇੰਚਾਰਜ ਜੈਦੀਪ ਸ਼ਰਮਾ ਨੇ ਆਪਣੇ ਸਟਾਫ਼ ਸਮੇਤ ਛਾਪਾ ਮਾਰ ਕੇ ਨਾਜ਼ਿਮ ਸਿੰਘ ਉਰਫ਼ ਭੂਰਾ ਸਿੰਘ ਦੇ ਖੇਤ ‘ਚੋਂ 300 ਹਰੇ ਭੁੱਕੀ ਪੋਸਤ ਦੇ ਬੂਟੇ ਕਬਜ਼ੇ ‘ਚ ਲੈ ਲਏ, ਚੌਕੀ ਇੰਚਾਰਜ ਨੇ ਦੱਸਿਆ ਕਿ ਇਹ ਪੌਦੇ ਲੱਗਣੇ ਸ਼ੁਰੂ ਹੋ ਗਏ ਸਨ ਜੋ ਬਾਅਦ ਵਿਚ ਡੋਡਿਆਂ ਦਾ ਰੂਪ ਧਾਰਨ ਕਰ ਲੈਂਦੇ ਅਤੇ ਉਸ ਤੋਂ ਬਾਅਦ ਨਾਜ਼ਿਮ ਸਿੰਘ ਉਰਫ ਭੂਰਾ ਸਿੰਘ ਨੇ ਇਨ੍ਹਾਂ ਡੋਡਿਆਂ ਨੂੰ ਚਾਕੂ ਨਾਲ ਕੱਟ ਕੇ ਅਫੀਮ ਦੀ ਪੈਦਾਵਾਰ ਸ਼ੁਰੂ ਕਰਨੀ ਸੀ। ਜ਼ਿਕਰਯੋਗ ਹੈ ਕਿ ਐਸ.ਐਸ.ਪੀ ਪਟਿਆਲਾ ਸ੍ਰੀ ਸੰਦੀਪ ਗਰਗ ਦੀ ਅਗਵਾਈ ਹੇਠ ਪਿੰਡ-ਪਿੰਡ ਪੁਲਿਸ ਪਾਰਟੀਆਂ ਭੇਜ ਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਜੇਕਰ ਨਵਾਂਗਾਓਂ ਪੁਲਿਸ ਚੌਂਕੀ ਵੱਲੋਂ ਤੁਰੰਤ ਕਾਰਵਾਈ ਕਰਕੇ ਭੁੱਕੀ ਦੀ ਖੇਤੀ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਪਿੰਡ ਦੇ ਨੌਜਵਾਨਾਂ ਦਾ ਭਵਿੱਖ ਦਾਅ ‘ਤੇ ਲੱਗ ਸਕਦਾ ਸੀ ਕਿਉਂਕਿ ਅਫੀਮ ਦਾ ਨਸ਼ਾ ਅਜਿਹਾ ਨਸ਼ਾ ਹੈ ਜੋ ਇੱਕ ਵਾਰ ਲੱਗ ਜਾਣ ਤੋਂ ਬਾਅਦ ਪਿੱਛਾ ਨਹੀਂ ਛੱਡਦਾ। ਇਲਾਕੇ ਦੇ ਲੋਕਾਂ ਨੇ ਇਸ ਨੇਕ ਕਾਰਜ ਲਈ ਐਸ.ਐਸ.ਪੀ ਪਟਿਆਲਾ ਸ੍ਰੀ ਸੰਦੀਪ ਗਰਗ ਅਤੇ ਨਵਾਂ ਗਾਓਂ ਚੌਂਕੀ ਦੇ ਸਟਾਫ਼ ਦੀ ਸ਼ਲਾਘਾ ਕੀਤੀ ਹੈ। ਇਸ ਸਬੰਧ ਵਿੱਚ ਨਾਜ਼ਿਮ ਸਿੰਘ ਉਰਫ਼ ਭੂਰਾ ਸਿੰਘ ਦੇ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਨੰਬਰ 43 ਮੁਕੱਦਮਾ 15/18/61/85 ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।