10 ਡੀ ਸੀ ਬਦਲੇ। ਸਾਕਸ਼ੀ ਸਾਹਨੀ ਡੀ ਸੀ ਪਟਿਆਲਾ ਨਿਯੁਕਤ

रिपोर्ट: परवीन कोमल

ਪੰਜਾਬ ਵਿੱਚ ਮਾਨ ਸਰਕਾਰ ਨੇ ਤੇਜ਼ੀ ਨਾਲ ਪ੍ਰਸ਼ਾਸਨਿਕ ਫੇਰਬਦਲ ਸ਼ੁਰੂ ਕਰ ਦਿੱਤਾ ਹੈ। ਪੰਜਾਬ ‘ਚ ਸ਼ਨੀਵਾਰ ਦੇਰ ਰਾਤ 10 ਜ਼ਿਲਿਆਂ ਦੇ ਡੀ.ਸੀ. ਬਦਲ ਦਿੱਤੇ ਗਏ । ਇਨ੍ਹਾਂ ‘ਚੋਂ ਜ਼ਿਆਦਾਤਰ ਅਧਿਕਾਰੀ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਡੀ.ਸੀ. ਲਗਾਏ ਗਏ ਸਨ। ਇਨ੍ਹਾਂ ਵਿੱਚੋਂ 4 ਮਹਿਲਾ ਆਈਏਐਸ ਅਧਿਕਾਰੀਆਂ ਈਸ਼ਾ ਕਾਲੀਆ, ਸੋਨਾਲੀ ਗਿਰੀ, ਬਬੀਤਾ ਅਤੇ ਅਪਨੀਤ ਰਿਆਤ ਨੂੰ ਫਿਲਹਾਲ ਕੋਈ ਨਿਯੁਕਤੀ ਨਹੀਂ ਦਿੱਤੀ ਗਈ ਹੈ।

ਇਹ ਡੀਸੀ ਬਦਲੇ ਗਏ ਹਨ

ਅੰਮ੍ਰਿਤਸਰ ਦੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੂੰ ਮੁਕਤਸਰ ਦਾ ਡੀ ਸੀ ਲਾਇਆ ਗਿਆ ਹੈ।

ਪਟਿਆਲਾ ਤੋਂ ਸੰਦੀਪ ਹੰਸ ਨੂੰ ਹੁਸ਼ਿਆਰਪੁਰ ਦਾ ਡੀ.ਸੀ. ਲਾਇਆ ਗਿਆ ਹੈ।

ਪਠਾਨਕੋਟ ਦੇ ਡੀਸੀ ਸੰਯਮ ਅਗਰਵਾਲ ਨੂੰ ਮਲੇਰਕੋਟਲਾ ਤਾਇਨਾਤ ਕੀਤਾ ਗਿਆ ਹੈ।

ਮੁਕਤਸਰ ਦੇ ਡੀਸੀ ਹਰਪ੍ਰੀਤ ਸੂਦਨ ਹੁਣ ਅੰਮ੍ਰਿਤਸਰ ਦੇ ਡੀਸੀ ਹੋਣਗੇ।

ਫਰੀਦਕੋਟ ਦੇ ਡੀਸੀ ਹਰਬੀਰ ਸਿੰਘ ਨੂੰ ਪਠਾਨਕੋਟ ਦਾ ਡੀ ਸੀ ਲਾਇਆ ਗਿਆ ਹੈ।

ਆਮ ਪ੍ਰਸ਼ਾਸਨ ਦੇ ਵਿਸ਼ੇਸ਼ ਸਕੱਤਰ ਅਮਿਤ ਤਲਵਾੜ ਹੁਣ ਮੋਹਾਲੀ ਦੇ ਡੀ.ਸੀ. ਹੋਣਗੇ।

ਮੁੱਖ ਸਕੱਤਰ ਦੀ ਸਟਾਫ਼ ਅਧਿਕਾਰੀ ਸਾਕਸ਼ੀ ਸਾਹਨੀ ਨੂੰ ਡੀਸੀ ਪਟਿਆਲਾ ਲਾਇਆ ਗਿਆ ਹੈ।

ਅੰਮ੍ਰਿਤਸਰ ਵਿੱਚ ਏ.ਡੀ.ਸੀ.ਰੂਹੀ ਨੂੰ ਡੀ.ਸੀ., ਫਰੀਦਕੋਟ ਲਗਾਇਆ ਗਿਆ ਹੈ।

ਪਟਿਆਲਾ ਦੀ ਏ.ਡੀ.ਸੀ.ਪ੍ਰੀਤੀ ਯਾਦਵ ਨੂੰ ਰੋਪੜ ਦਾ ਡੀ.ਸੀ. ਲਾਇਆ ਗਿਆ ਹੈ।

ਬਬੀਤਾ ਦੀ ਥਾਂ ਮੁਹਾਲੀ ਦੇ ਏਡੀਸੀ ਹਿਮਾਂਸ਼ੂ ਅਗਰਵਾਲ ਨੂੰ ਫਾਜ਼ਿਲਕਾ ਦਾ ਡੀਸੀ ਲਾਇਆ ਗਿਆ ਹੈ।

6 ਜ਼ਿਲ੍ਹਿਆਂ ਦੇ ਡੀਸੀ ਪਹਿਲਾਂ ਹੀ ਬਦਲ ਚੁੱਕੇ ਹਨ
ਇਸ ਤੋਂ ਪਹਿਲਾਂ ਵੀ ਮਾਨ ਸਰਕਾਰ 6 ਜ਼ਿਲ੍ਹਿਆਂ ਦੇ ਡੀਸੀ ਬਦਲ ਚੁੱਕੀ ਹੈ। ਇਨ੍ਹਾਂ ਵਿੱਚ ਸੰਗਰੂਰ, ਮੋਗਾ, ਬਰਨਾਲਾ, ਬਠਿੰਡਾ, ਤਰਨਤਾਰਨ ਅਤੇ ਮਾਨਸਾ ਸ਼ਾਮਲ ਹਨ। ਸੰਗਰੂਰ ਮੁੱਖ ਮੰਤਰੀ ਦਾ ਗ੍ਰਹਿ ਜ਼ਿਲ੍ਹਾ ਹੈ, ਜਿੱਥੋਂ ਦੇ ਐੱਸਐੱਸਪੀ ਸਵਪਨ ਸ਼ਰਮਾ ਅਤੇ ਡੀਸੀ ਰਾਮਵੀਰ ਨੂੰ ਬਦਲ ਦਿੱਤਾ ਗਿਆ ਹੈ।

Leave a Reply

Your email address will not be published. Required fields are marked *